ਰਾਜਸਥਾਨ 'ਚ ਰੇਤਲਾ ਤੂਫ਼ਾਨ! ਦਿਨ ਵੇਲੇ ਪਸਰਿਆ ਹਨੇਰਾ, ਜਨਜੀਵਨ ਹੋਇਆ ਪ੍ਰਭਾਵਿਤ (Video)
Saturday, May 30, 2026 - 04:48 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਮਾਰੂਥਲ ਇਲਾਕਿਆਂ 'ਚ ਸ਼ਨੀਵਾਰ ਨੂੰ ਕੁਦਰਤ ਦਾ ਇੱਕ ਡਰਾਉਣਾ ਅਤੇ ਹੈਰਾਨੀਜਨਕ ਰੂਪ ਦੇਖਣ ਨੂੰ ਮਿਲਿਆ। ਸ਼੍ਰੀਗੰਗਾਨਗਰ ਅਤੇ ਚੂਰੂ ਜ਼ਿਲ੍ਹਿਆਂ 'ਚ ਦੁਪਹਿਰ ਵੇਲੇ ਅਚਾਨਕ ਮੌਸਮ ਨੇ ਅਜਿਹੀ ਕਰਵਟ ਲਈ ਕਿ ਦੇਖਦੇ ਹੀ ਦੇਖਦੇ ਦਿਨ ਵੇਲੇ ਹੀ ਕਾਲੀ ਰਾਤ ਵਰਗਾ ਨਜ਼ਾਰਾ ਬਣ ਗਿਆ। ਅਸਮਾਨ 'ਚ ਉੱਠੀ ਰੇਤ ਦੀ ਇੱਕ ਵਿਸ਼ਾਲ ਅਤੇ ਉੱਚੀ ਦੀਵਾਰ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ।
राजस्थान में धूल की सुनामी उठी है...तस्वीरें डरावनी हैं...
— Shweta Rai (Vistaar News) (@Shwetaraiii) May 30, 2026
पूरा शहर धूल की चादर में लिपट गया है...सोचिए जिन इलाकों से ये गुजरा होगा...वहां के हालात कैसे होंगे...वीडियो राजस्थान के चुरू जिले का बताया जा रहा है... pic.twitter.com/f2KrTjdwIA
70 ਕਿਲੋਮੀਟਰ ਦੀ ਰਫ਼ਤਾਰ ਨਾਲ ਆਇਆ ਤੂਫ਼ਾਨ
ਮੌਸਮ ਵਿਭਾਗ ਅਤੇ ਸਥਾਨਕ ਸੂਤਰਾਂ ਅਨੁਸਾਰ ਇਸ ਰੇਤਲੇ ਚੱਕਰਵਾਤ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਭਗ 70 ਕਿਲੋਮੀਟਰ ਪ੍ਰਤੀ ਘੰਟਾ ਮਾਪੀ ਗਈ। ਦੁਪਹਿਰ ਦੇ 2 ਵਜੇ ਹੀ ਚਾਰੇ ਪਾਸੇ ਘੋਰ ਹਨੇਰਾ ਛਾ ਜਾਣ ਕਾਰਨ ਸੜਕਾਂ 'ਤੇ ਚੱਲਦੇ ਵਾਹਨਾਂ ਦੇ ਪਹੀਏ ਥੰਮ ਗਏ ਅਤੇ ਵਾਹਨ ਚਾਲਕਾਂ ਨੂੰ ਮਜਬੂਰਨ ਆਪਣੀਆਂ ਹੈੱਡਲਾਈਟਾਂ ਜਗਾਉਣੀਆਂ ਪਈਆਂ ਤਾਂ ਜੋ ਉਹ ਕੁਝ ਮੀਟਰ ਦੀ ਦੂਰੀ ਤੱਕ ਦੇਖ ਸਕਣ।
Seen yellow Duststorm many times but seeing the Red for the first time.
— Weatherman Rajasthan (@Rajsthanweather) May 30, 2026
📍 Lunkarnsar , Bikaner
📍Bhanipura , Churu pic.twitter.com/HoGyFXgbMn
ਇਹ ਰੇਤਲੀ ਦੀਵਾਰ ਲਗਭਗ 30 ਮਿੰਟਾਂ ਤੱਕ ਲਗਾਤਾਰ ਅੱਗੇ ਵਧਦੀ ਰਹੀ, ਜਿਸ ਕਾਰਨ ਲੋਕ ਆਪਣੇ ਘਰਾਂ ਦੇ ਦਰਵਾਜ਼ੇ-ਖਿੜਕੀਆਂ ਬੰਦ ਕਰ ਕੇ ਅੰਦਰ ਰਹਿਣ ਲਈ ਮਜਬੂਰ ਹੋ ਗਏ।
#राजस्थान #viralvídeo
— P. E. T. Makkhan Singh Gurjar | मक्खन सिंह गुर्जर (@MakkhanSinghG) May 30, 2026
बीकानेर के अर्जुनसर में यह आज़ रिकॉर्ड किया गया बताया जा रहा है ।
ऐसा लग रहा है जैसे रेत का विशाल तूफानी दानव उड़कर बढ़ रहा है।#ViralShorts pic.twitter.com/IySFgWuTPp
ਤਾਪਮਾਨ 'ਚ 8 ਡਿਗਰੀ ਦੀ ਭਾਰੀ ਗਿਰਾਵਟ
ਇਸ ਭਿਆਨਕ ਰੇਤਲੇ ਤੂਫ਼ਾਨ ਤੋਂ ਤੁਰੰਤ ਬਾਅਦ ਕੁਦਰਤ ਦਾ ਇੱਕ ਹੋਰ ਰੂਪ ਦੇਖਣ ਨੂੰ ਮਿਲਿਆ। ਧੂੜ ਸ਼ਾਂਤ ਹੁੰਦੇ ਹੀ ਅਸਮਾਨ ਵਿੱਚ ਸੰਘਣੇ ਬਾਦਲ ਛਾ ਗਏ ਅਤੇ ਕਈ ਇਲਾਕਿਆਂ 'ਚ ਤੇਜ਼ ਬਾਰਿਸ਼ ਸ਼ੁਰੂ ਹੋ ਗਈ। ਇਸ ਬਾਰਿਸ਼ ਕਾਰਨ ਪਿਛਲੇ ਕਈ ਦਿਨਾਂ ਤੋਂ 45 ਡਿਗਰੀ ਦੇ ਪਾਰ ਚੱਲ ਰਹੇ ਪਾਰੇ ਵਿੱਚ ਅਚਾਨਕ 8 ਡਿਗਰੀ ਸੈਲਸੀਅਸ ਤੱਕ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਨਾਲ ਸਥਾਨਕ ਲੋਕਾਂ ਨੂੰ ਅੱਤ ਗਰਮੀ ਅਤੇ ਲੂ ਤੋਂ ਵੱਡੀ ਰਾਹਤ ਮਿਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
