''ਸੰਵਿਧਾਨ ਕਤਲ ਦਿਵਸ'' ਸੁਰਖੀਆਂ ਖੱਟਣ ਦੀ ਕਵਾਇਦ: ਕਾਂਗਰਸ

Friday, Jul 12, 2024 - 05:40 PM (IST)

ਨਵੀਂ ਦਿੱਲੀ- ਕਾਂਗਰਸ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਐਮਰਜੈਂਸੀ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਕਦਮ ਸਿਰਫ਼ ਸੁਰਖੀਆਂ ਖੱਟਣ ਦੀ ਕਵਾਇਦ ਹੈ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ 2024 ਤੱਕ ਦੇਸ਼ ਵਿਚ "ਅਣਘੋਸ਼ਿਤ ਐਮਰਜੈਂਸੀ" ਲਗਾ ਦਿੱਤੀ ਸੀ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ 4 ਜੂਨ, 2024 ਨੂੰ 'ਮੋਦੀ ਮੁਕਤੀ ਦਿਵਸ' ਵਜੋਂ ਇਤਿਹਾਸ ਵਿਚ ਦਰਜ ਕੀਤਾ ਜਾਵੇਗਾ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ, ਜਿਸ ਦਿਨ 1975 ਵਿਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ '25 ਜੂਨ ਨੂੰ ਸੰਵਿਧਾਨ ਹੱਤਿਆ ਦਿਵਸ ਮਨਾਉਣਾ ਸਾਨੂੰ ਯਾਦ ਦਿਵਾਏਗਾ ਕਿ ਜਦੋਂ ਸੰਵਿਧਾਨ ਨੂੰ ਲਤਾੜਿਆ ਗਿਆ ਸੀ ਤਾਂ ਕੀ ਹੋਇਆ ਸੀ। 

ਇਹ ਵੀ ਪੜ੍ਹੋ-  ਅਮਿਤ ਸ਼ਾਹ ਨੇ 25 ਜੂਨ ਨੂੰ 'ਸੰਵਿਧਾਨ ਹੱਤਿਆ ਦਿਵਸ' ਵਜੋਂ ਮਨਾਉਣ ਦਾ ਕੀਤਾ ਐਲਾਨ

ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਵਿਚ ਕਿਹਾ ਕਿ ਨਾਨ-ਬਾਇਓਲਾਜੀਕਲ (ਗੈਰ-ਜੀਵ) ਪ੍ਰਧਾਨ ਮੰਤਰੀ ਵਲੋਂ ਪਾਖੰਡ ਵਿਚ ਸੁਰਖੀਆਂ ਖੱਟਣ ਦੀ ਇਕ ਹੋਰ ਕਵਾਇਦ ਕੀਤੀ ਗਈ ਹੈ, ਜਦ ਕਿ ਉਨ੍ਹਾਂ ਨੇ ਭਾਰਤ ਦੇ ਲੋਕਾਂ ਵਲੋਂ 4 ਜੂਨ 2024 ਨੂੰ ਵਿਅਕਤੀਗਤ, ਸਿਆਸੀ ਅਤੇ ਨੈਤਿਕ ਹਾਰ ਯਕੀਨੀ ਕੀਤੇ ਜਾਣ ਤੋਂ 10 ਸਾਲਾਂ ਲਈ ਅਣਐਲਾਨੀ ਐਮਰਜੈਂਸੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ 4 ਜੂਨ, 2024 ਨੂੰ ਇਤਿਹਾਸ ਵਿਚ ''ਮੋਦੀ ਮੁਕਤੀ ਦਿਵਸ'' ਵਜੋਂ ਦਰਜ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਨਾਪਾਕ ਮਨਸੂਬੇ ਨਾਕਾਮ! ਚੀਨ ਤੋਂ ਪਾਕਿਸਤਾਨ ਜਾ ਰਹੀ ਪਾਬੰਦੀਸ਼ੁਦਾ ਰਸਾਇਣਾਂ ਦੀ ਵੱਡੀ ਖੇਪ ਜ਼ਬਤ

ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਮੋਦੀ ਇਕ 'ਗੈਰ-ਜੀਵ ਪ੍ਰਧਾਨ ਮੰਤਰੀ' ਹਨ, ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਅਤੇ ਇਸ ਦੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਸੰਸਥਾਵਾਂ 'ਤੇ ਯੋਜਨਾਬੱਧ ਹਮਲਾ ਕੀਤਾ ਹੈ। ਪ੍ਰਧਾਨ ਮੰਤਰੀ 'ਤੇ ਚੁਟਕੀ ਲੈਂਦਿਆਂ ਰਮੇਸ਼ ਨੇ ਕਿਹਾ, "ਉਹ ਇਕ 'ਗੈਰ-ਜੀਵ ਪ੍ਰਧਾਨ ਮੰਤਰੀ' ਹਨ, ਜਿਨ੍ਹਾਂ ਦੇ ਵਿਚਾਰਧਾਰਕ ਪਰਿਵਾਰ ਨੇ ਨਵੰਬਰ 1949 ਵਿਚ ਭਾਰਤ ਦੇ ਸੰਵਿਧਾਨ ਨੂੰ ਇਸ ਆਧਾਰ 'ਤੇ ਰੱਦ ਕਰ ਦਿੱਤਾ ਸੀ ਕਿ ਇਸ ਨੇ ਮਨੁਸਮ੍ਰਿਤੀ ਤੋਂ ਪ੍ਰੇਰਨਾ ਨਹੀਂ ਲਈ ਸੀ।" ਉਹ ਅਜਿਹਾ 'ਗੈਰ-ਜੀਵ ਪ੍ਰਧਾਨ ਮੰਤਰੀ' ਹੈ, ਜਿਸ ਲਈ 'ਲੋਕਤੰਤਰ' ਦਾ ਮਤਲਬ ਸਿਰਫ਼ 'ਡੈਮੋ-ਚੇਅਰ' ਹੈ।


Tanu

Content Editor

Related News