ਭਾਰਤ ’ਚ ਮੰਕੀਪਾਕਸ ਦੀ ਦਸਤਕ; 5 ਸਾਲ ਦੀ ਬੱਚੀ ’ਚ ਦਿੱਸੇ ਲੱਛਣ, ਜਾਂਚ ਲਈ ਭੇਜੇ ਗਏ ਸੈਂਪਲ

06/04/2022 11:29:07 AM

ਗਾਜ਼ੀਆਬਾਦ: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੰਕੀਪਾਕਸ ਨੇ ਦੁਨੀਆ ਭਰ ’ਚ ਹਲ-ਚਲ ਮਚਾ ਦਿੱਤੀ ਹੈ। ਭਾਰਤ ’ਚ ਵੀ ਮੰਕੀਪਾਕਸ ਨੇ ਦਸਤਕ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਇਕ 5 ਸਾਲ ਦੀ ਬੱਚੀ ਦੇ ਸੈਂਪਲ ਲਏ ਗਏ ਹਨ। ਬੱਚੀ ਦੇ ਸਰੀਰ 'ਤੇ ਖਾਰਸ਼ ਅਤੇ ਧੱਫੜ ਦੀ ਸ਼ਿਕਾਇਤ ਹੈ। ਗਾਜ਼ੀਆਬਾਦ ਦੇ ਮੁੱਖ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਟੈਸਟ ਸਿਰਫ ਇਕ ‘ਸਾਵਧਾਨੀ ਉਪਾਅ’ ਹੈ ਕਿਉਂਕਿ ਕੁੜੀ ਨੂੰ ਕੋਈ ਹੋਰ ਸਿਹਤ ਸਮੱਸਿਆ ਨਹੀਂ ਹੈ ਅਤੇ ਨਾ ਹੀ ਪਿਛਲੇ ਮਹੀਨੇ ਵਿਦੇਸ਼ ਯਾਤਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲ ਉਸ ਦਾ ਨਜ਼ਦੀਕੀ ਸੰਪਰਕ ਹੈ।

ਇਹ ਵੀ ਪੜ੍ਹੋ- ਮੰਕੀਪਾਕਸ ਦੇ ਪ੍ਰਸਾਰ ਨੂੰ ਲੈ ਕੇ WHO ਦਾ ਅਹਿਮ ਬਿਆਨ, ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ

ਵੱਖ-ਵੱਖ ਦੇਸ਼ਾਂ ’ਚ ਮੰਕੀਪਾਕਸ ਦੇ ਵੱਧਦੇ ਮਾਮਲਿਆਂ ਦੀਆਂ ਵੱਧ ਰਹੀਆਂ ਰਿਪੋਰਟਾਂ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲਾ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਦੇਸ਼ ਭਰ ਵਿਚ ਅਗਾਊਂ ਤਿਆਰੀ ਨੂੰ ਯਕੀਨੀ ਬਣਾਉਣ ਲਈ ਮੰਕੀਪਾਕਸ ਬੀਮਾਰੀ ਦੇ ਪ੍ਰਬੰਧਨ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਹਾਲ ਹੀ ’ਚ ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਇਸ ਬੀਮਾਰੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੈਠਕ ਕੀਤੀ। WHO ਨੇ ਕਿਹਾ ਕਿ ਅਜੇ ਇਸ ਗੱਲ ਦਾ ਭਰੋਸਾ ਨਹੀਂ ਹੈ ਕਿ ਮੰਕੀਪਾਕਸ ਦੇ ਪ੍ਰਸਾਰ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਉੱਥੇ ਹੀ ਮੰਕੀਪਾਕਸ ਨੂੰ ਲੈ ਕੇ ਭਾਰਤ ਵੀ ਚੌਕਸ ਹੋ ਗਿਆ ਹੈ। ਆਬਾਦੀ ਦੇ ਲਿਹਾਜ ਨਾਲ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ। 

ਇਹ ਵੀ ਪੜ੍ਹੋ- ਭਾਰਤ 'ਚ ਵੀ ਡਰਾਉਣ ਲੱਗਾ ਮੰਕੀਪਾਕਸ ਵਾਇਰਸ! UP ਦੇ ਸਾਰੇ ਹਸਪਤਾਲਾਂ 'ਚ ਅਲਰਟ ਜਾਰੀ

ਉੱਤਰ ਪ੍ਰਦੇਸ਼ ਦੇ ਸਿਹਤ ਵਿਭਾਗ ਨੇ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਅਲਰਟ ਕੀਤਾ ਹੈ। ਮੰਕੀਪਾਕਸ ਨੂੰ ਲੈ ਕੇ ਸਿਹਤ ਵਿਭਾਗ ਦੀ ਟੀਮ ਵਲੋਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਦੇ ਸਿਹਤ ਵਿਭਾਗ ਵਲੋਂ ਜਾਰੀ ਐਡਵਾਇਜ਼ਰੀ ’ਚ ਇਸ ਬੀਮਾਰੀ ਦੇ ਲੱਛਣਾਂ ਦੇ ਸਬੰਧ ’ਚ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਕੋਰੋਨਾ ਵਾਂਗ ਸਰਹੱਦਾਂ ਪਾਰ ਕਰਨ ਲੱਗਾ ਮੰਕੀਪੌਕਸ, ਇਨ੍ਹਾਂ 15 ਦੇਸ਼ਾਂ ’ਚ ਮਾਮਲੇ ਆਏ ਸਾਹਮਣੇ

ਦੱਸ ਦੇਈਏ ਕਿ ਮੰਕੀਪਾਕਸ ਦਾ ਵਾਇਰਸ ਚਮੜੀ, ਮੂੰਹ, ਅੱਖਾਂ ਅਤੇ ਨੱਕ ਰਾਹੀ ਮਨੁੱਖੀ ਸਰੀਰ ’ਚ ਪ੍ਰਵੇਸ਼ ਕਰਦਾ ਹੈ। ਮੰਕੀਪਾਕਸ ਦੇ ਮਾਮਲੇ ਜਿਨ੍ਹਾਂ ਦੇਸ਼ਾਂ ’ਚ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ, ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤੀ ਜਾ ਰਹੀ ਹੈ। ਇਹ ਯੂਰਪ ਤੋਂ ਅਮਰੀਕਾ ਤੱਕ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਬੀਮਾਰੀ ਦੀ ਤੇਜ਼ ਰਫ਼ਤਾਰ ਨੂੰ ਵੇਖਦੇ ਹੋਏ ਸਰਕਾਰਾਂ ਚੌਕਸ ਹੋ ਗਈਆਂ ਹਨ।

ਲੱਛਣ

 ਬੁਖਾਰ,  ਸਿਰਦਰਦ, ਮਾਸਪੇਸ਼ੀਆਂ ਤੇ ਪਿੱਠ ’ਚ ਦਰਦ, ਗਲੇ ’ਚ ਸਮੱਸਿਆ, ਠੰਡ ਲੱਗਣੀ, ਥਕਾਵਟ, ਸਰੀਰ ’ਤੇ ਦਾਣੇ।


Tanu

Content Editor

Related News