ਮੁੰਬਈ NCB ’ਚ ਸਮੀਰ ਵਾਨਖੇੜੇ ਦਾ ਕਾਰਜਕਾਲ ਖ਼ਤਮ

Tuesday, Jan 04, 2022 - 12:59 AM (IST)

ਮੁੰਬਈ NCB ’ਚ ਸਮੀਰ ਵਾਨਖੇੜੇ ਦਾ ਕਾਰਜਕਾਲ ਖ਼ਤਮ

ਨਵੀਂ ਦਿੱਲੀ- ਨਾਰਕੋਟਿਸ ਕੰਟਰੋਲ ਬਿਊਰੋ (ਐੱਨ. ਸੀ. ਬੀ.), ਮੁੰਬਈ ਦੇ ਵਿਵਾਦਾਂ ’ਚ ਰਹੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਦਾ ਐੱਨ. ਸੀ. ਬੀ. ’ਚ ਕਾਰਜਕਾਲ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਮੂਲ ਸੰਗਠਨ ‘ਡੀ. ਆਰ. ਆਈ.’ ’ਚ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ. ਸੀ. ਬੀ. ਦੀ ਮੁੰਬਈ ਖੇਤਰੀ ਇਕਾਈ ਦਾ ਵਾਧੂ ਚਾਰਜ ਏਜੰਸੀ ਦੇ ਇੰਦੌਰ ਖੇਤਰੀ ਨਿਰਦੇਸ਼ਕ ਬ੍ਰਜੇਂਦਰ ਚੌਧਰੀ ਸੰਭਾਲਣਗੇ। 

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਨੇ ਨਿਊਜ਼ੀਲੈਂਡ ਵਿਰੁੱਧ ਹਾਸਲ ਕੀਤੀ 73 ਦੌੜਾਂ ਦੀ ਬੜ੍ਹਤ


ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੇ 2008 ਬੈਚ ਦੇ ਅਧਿਕਾਰੀ ਵਾਨਖੇੜੇ ਨੂੰ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁਡ਼ੇ ਨਸ਼ੇ ਵਾਲੇ ਪਦਾਰਥ ਦੇ ਸਬੰਧ ਦੀ ਏਜੰਸੀ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਮੱਦੇਨਜ਼ਰ ਅਗਸਤ 2020 ’ਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ’ਚ ਭੇਜਿਆ ਗਿਆ ਸੀ। ਵਾਨਖੇੜੇ, 31 ਅਗਸਤ 2020 ਤੋਂ ਐੱਨ. ਸੀ. ਬੀ. ਦੀ ਮੁੰਬਈ ਇਕਾਈ ’ਚ ਖੇਤਰੀ ਨਿਰਦੇਸ਼ਕ ਦੇ ਤੌਰ ’ਤੇ ਸੇਵਾ ਦੇ ਰਹੇ ਸਨ ਅਤੇ ਉਨ੍ਹਾਂ ਦੇ ਕਾਰਜਕਾਲ ਨੂੰ ਕੁੱਝ ਸਮੇਂ ਲਈ ਵਧਾਇਆ ਵੀ ਗਿਆ ਸੀ।

ਇਹ ਖ਼ਬਰ ਪੜ੍ਹੋ- ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News