ਭਾਜਪਾ ''ਚ ਜਯਾਪ੍ਰਦਾ ਦੇ ਸ਼ਾਮਲ ਹੋਣ ਨੂੰ ਲੈ ਕੇ ਸਪਾ ਨੇਤਾ ਦੇ ਵਿਗੜੇ ਬੋਲ, ਦਿੱਤਾ ਬੇਤੁਕਾ ਬਿਆਨ

03/28/2019 1:36:56 PM

ਰਾਮਪੁਰ— ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਪਾਰਟੀਆਂ ਵਲੋਂ ਆਪਣੇ-ਆਪਣੇ ਉਮੀਦਵਾਰ ਵੀ ਐਲਾਨੇ ਜਾ ਰਹੇ ਹਨ। ਇਸ ਦੇ ਨਾਲ ਹੀ ਚੋਣ ਜ਼ਾਬਤਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਮਗਰੋਂ ਹੀ ਲਾਗੂ ਹੈ। ਚੋਣਾਂ ਦੇ ਨੇੜੇ ਆਉਂਦੇ ਹੀ ਨੇਤਾਵਾਂ ਦੇ ਦੂਜੇ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੈ ਕੇ ਬਿਆਨਬਾਜ਼ੀਆਂ ਜਾਰੀ ਹਨ। ਸਮਾਜਵਾਦੀ ਪਾਰਟੀ (ਸਪਾ) ਤੋਂ ਭਾਜਪਾ 'ਚ ਸ਼ਾਮਲ ਹੋਈ ਅਭਿਨੇਤਰੀ ਜਯਪ੍ਰਦਾ ਰਾਮਪੁਰ ਤੋਂ ਆਜ਼ਮ ਖਾਨ ਵਿਰੁੱਧ ਚੋਣ ਲੜੇਗੀ। ਇਸ ਦਰਮਿਆਨ ਸੰਭਲ ਦੇ ਸਮਾਜਵਾਦੀ ਪਾਰਟੀ ਦੇ ਨੇਤਾ ਫਿਰੋਜ਼ ਖਾਨ ਨੇ ਬੇਤੁਕਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਯਾਪ੍ਰਦਾ ਦੇ ਰਾਮਪੁਰ ਸੀਟ ਤੋਂ ਉਤਰਨ ਤੋਂ ਬਾਅਦ ਮਾਹੌਲ 'ਰੰਗੀਨ' ਹੋ ਜਾਵੇਗਾ। 

ਫਿਰੋਜ਼ ਖਾਨ ਨੇ ਕਿਹਾ, ''ਇਕ ਦਿਨ ਮੈਂ ਬੱਸ 'ਚ ਸੀ, ਜਾਮ ਲੱਗਾ ਹੋਇਆ ਸੀ। ਉਸ ਜਾਮ ਵਿਚ ਜਯਾਪ੍ਰਦਾ ਦਾ ਕਾਫਿਲਾ ਵੀ ਫਸਿਆ ਹੋਇਆ ਸੀ, ਮੈਨੂੰ ਲੱਗਾ ਕਿ ਕਿਤੇ ਇਹ ਜਾਮ ਖੁੱਲ੍ਹਵਾਉਣ ਲਈ ਉਹ ਠੁਮਕਾ ਨਾਲ ਲਾਉਣ ਲੱਗ ਜਾਵੇ। ਫਿਰੋਜ਼ ਨੇ ਅੱਗੇ ਕਿਹਾ ਕਿ ਹੁਣ ਤਾਂ ਰਾਮਪੁਰ ਦੀਆਂ ਸ਼ਾਮਾਂ ਬਹੁਤ ਰੰਗੀਨ ਹੋ ਜਾਣਗੀਆਂ। ਚੋਣਾਵੀ ਮਾਹੌਲ ਚਲੇਗਾ ਤਾਂ ਰਾਮਪੁਰ ਦੇ ਲੋਕ ਵੀ ਬਹੁਤ ਚੰਗੇ ਹਨ। ਵੋਟਾਂ ਤਾਂ ਉਹ ਆਜ਼ਮ ਖਾਨ ਨੂੰ ਹੀ ਪਾਉਣਗੇ ਪਰ ਮਜੇ ਜ਼ਰੂਰ ਲੁੱਟਣਗੇ। ਮੈਨੂੰ ਚਿੰਤਾ ਹੈ ਕਿ ਸਾਡੇ ਸੰਭਲ ਦੇ ਲੋਕ ਵੀ ਮਜੇ ਲੁੱਟਣ ਨਾ ਚੱਲੇ ਜਾਣ।''


 

ਓਧਰ ਉੱਤਰ ਪ੍ਰਦੇਸ਼ ਸਰਕਾਰ ਵਿਚ ਕੈਬਨਿਟ ਮੰਤਰੀ ਸਵਾਮੀ ਪ੍ਰਸਾਦ ਮੌਰਈਆ ਦੇ ਬੇਟੀ ਸੰਘਮਿੱਤਰਾ ਮੌਰਈਆ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਈ ਖੁਦ ਨੂੰ ਗੁੰਡੀ ਕਹੇ ਜਾਂ ਨੱਚਣ ਵਾਲੀ, ਅਸੀਂ ਇਸ 'ਤੇ ਕੁਝ ਨਹੀਂ ਕਹਾਂਗੇ। ਉਨ੍ਹਾਂ ਦਾ ਇਸ਼ਾਰਾ ਸੰਘਮਿੱਤਰਾ ਦੇ ਉਸ ਬਿਆਨ ਵੱਲ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤੁਹਾਡੇ ਵਿਚਾਲੇ ਕੋਈ ਗੁੰਡਾਗਰਦੀ ਕਰਨ ਆਉਂਦਾ ਹੈ ਤਾਂ ਉਨ੍ਹਾਂ ਗੁੰਡਿਆਂ 'ਚੋਂ ਵੀ ਵੱਡੀ ਗੁੰਡੀ ਮੈਂ ਬਣ ਜਾਵਾਂਗੀ। ਇੱਥੇ ਦੱਸ ਦੇਈਏ ਕਿ ਭਾਜਪਾ ਨੇ ਸੰਘਮਿੱਤਰਾ ਨੂੰ ਬਦਾਯੂੰ ਅਤੇ ਜਯਾਪ੍ਰਦਾ ਨੂੰ ਰਾਮਪੁਰ ਤੋਂ ਟਿਕਟ ਦਿੱਤੀ ਹੈ।

 


Tanu

Content Editor

Related News