ਰਾਹੁਲ ਦਾ ਬਦਲ ਲੱਭਣਾ ਮੁਸ਼ਕਲ, ਕਾਂਗਰਸ ਜ਼ੋਖਮ ਨਹੀਂ ਲੈ ਸਕਦੀ : ਖੁਰਸ਼ੀਦ

06/03/2019 5:18:27 PM

ਹੈਦਰਾਬਾਦ— ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਸੋਮਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਦਾ ਬਦਲ ਲੱਭਣਾ ਮੁਸ਼ਕਲ ਹੈ ਅਤੇ ਕਾਂਗਰਸ ਉਨ੍ਹਾਂ ਦੇ ਅਹੁਦਾ ਤਿਆਗ ਦਾ ਜ਼ੋਖਮ ਨਹੀਂ ਚੁੱਕ ਸਕਦੀ। ਗਾਂਧੀ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਬਾਅਦ 25 ਮਈ ਨੂੰ ਪਾਰਟੀ ਕਾਰਜ ਕਮੇਟੀ ਦੀ ਬੈਠਕ 'ਚ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਪੁੱਛੇ ਜਾਣ 'ਤੇ ਕੀ ਕਾਂਗਰਸ ਲਈ ਗਾਂਧੀ ਦਾ ਅਹੁਦੇ 'ਤੇ ਬਣੇ ਰਹਿਣਾ ਹੀ ਇਕ ਬਦਲ ਹੈ, ਸਾਬਕਾ ਵਿਦੇਸ਼ ਮੰਤਰੀ ਨੇ ਕਿਹਾ,''ਮੈਂ ਯਕੀਨਨ ਅਜਿਹਾ ਮੰਨਦਾ ਹਾਂ।'' 

ਖੁਰਸ਼ੀਦ ਨੇ ਕਿਹਾ,''ਮੈਂ ਮੰਨਦਾ ਹਾਂ ਕਿ ਪਾਰਟੀ ਢਾਂਚੇ 'ਚ ਬਹੁਤ ਸਾਰੀਆਂ ਚੀਜ਼ਾਂ ਹਨ, ਅਸੀਂ ਇਸ ਨੂੰ ਇਤਿਹਾਸਕ ਕਹੀਏ ਕਿ ਰਾਹੁਲ ਦੀ ਮੌਜੂਦੀ ਬਹੁਤ ਜ਼ਰੂਰੀ ਹੈ, ਉਨ੍ਹਾਂ ਦਾ ਬਦਲ ਲੱਭਣਾ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਲ ਜ਼ਰੂਰ ਹੈ।'' ਕਾਂਗਰਸ ਨੇਤਾ ਨੇ ਕਿਹਾ ਕਿ ਰਾਹੁਲ ਗਾਂਧੀ ਜੋ ਮਹਿਸੂਸ ਕਰਦੇ ਹਨ, ਉਹ ਉਸ ਦਾ ਸਨਮਾਨ ਕਰਦੇ ਹਨ। ਉਨ੍ਹਾਂ ਨੇ ਕਿਹਾ,''ਮੈਂ ਇਹੀ ਉਮੀਦ ਕਰਦਾ ਹਾਂ ਕਿ ਜੋ ਚੀਜ਼ ਸਾਰੇ ਵਰਕਰ ਅਤੇ ਪੈਰੋਕਾਰ (ਜੋ ਉਨ੍ਹਾਂ ਨੂੰ ਅਹੁਦੇ 'ਤੇ ਬਰਕਰਾਰ ਦੇਖਣਾ ਚਾਹੁੰਦੇ ਹਨ) ਮਹਿਸੂਸ ਕਰਦੇ ਹਨ, ਰਾਹੁਲ ਉਸ ਦਾ ਸਨਮਾਨ ਕਰਨਗੇ। ਅਸੀਂ ਮੰਨਦੇ ਹਾਂ ਕਿ ਉਨ੍ਹਾਂ ਲਈ ਇਹ ਬਹੁਤ ਹੀ ਮੁਸ਼ਕਲ, ਜਟਿਲ ਨਿਰਮਾਣ ਹੋਵੇਗਾ ਪਰ ਮੈਂ ਯਕੀਨੀ ਤੌਰ 'ਤੇ ਅਪੀਲ ਕਰਾਂਗਾ ਕਿ ਉਹ ਅਹੁਦੇ 'ਤੇ ਬਣੇ ਰਹਿਣ ਅਤੇ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਈਏ।''


DIsha

Content Editor

Related News