ਖੁਰਸ਼ੀਦ ਨੇ ਭਗਵਾਨ ਰਾਮ ਨਾਲ ਕੀਤੀ ਰਾਹੁਲ ਦੀ ਤੁਲਨਾ
Tuesday, Dec 27, 2022 - 11:18 AM (IST)
ਅਮਰੋਹਾ- ਅਮਰੋਹਾ ਦੇ ਗਜਰੌਲਾ ’ਚ ਕਾਂਗਰਸੀ ਆਗੂ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਨਸੀਮੂਦੀਨ ਸਿੱਦੀਕੀ ਨੇ ਕਿਹਾ ਕਿ ਕਾਂਗਰਸ ’ਤੇ ਦੇਸ਼ ਨੂੰ ਵੰਡਣ ਦਾ ਦੋਸ਼ ਉਹ ਪਾਰਟੀ ਲਗਾ ਰਹੀ ਹੈ, ਜਿਸ ਦੇ ਕਿਸੇ ਵੀ ਆਗੂ ਨੇ ਦੇਸ਼ ਦੀ ਆਜ਼ਾਦੀ ਲਈ ਇਕ ਡੰਡਾ ਵੀ ਨਹੀਂ ਖਾਧਾ। ਅਸੀਂ ਕਿਸੇ ਵੀ ਕੀਮਤ ’ਤੇ ਆਜ਼ਾਦੀ ਚਾਹੁੰਦੇ ਸੀ, ਇਸ ਲਈ ਦੁਖੀ ਮਨ ਨਾਲ ਵੰਡ ਦਾ ਫੈਸਲਾ ਸਵੀਕਾਰ ਕਰਨਾ ਪਿਆ।
ਕਾਂਗਰਸ ਆਗੂ ਸਲਮਾਨ ਖੁਰਸ਼ੀਦ ਨੇ ਭਾਰਤ ਜੋੜੋ ਯਾਤਰਾ ਕਰ ਰਹੇ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਤੁਲਨਾ ਭਗਵਾਨ ਰਾਮ ਨਾਲ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੀਆਂ ਖੜਾਵਾਂ ਬਹੁਤ ਦੂਰ ਤੱਕ ਜਾਂਦੀਆਂ ਹਨ। ਕਈ ਵਾਰ ਜਦੋਂ ਕਿਤੇ ਨਹੀਂ ਪਹੁੰਚ ਪਾਉਂਦੀਆਂ ਹਨ ਤਾਂ ਭਰਤ ਉਨ੍ਹਾਂ ਦੀ ਖੜਾਵਾਂ ਲੈ ਕੇ ਉਨ੍ਹਾਂ ਥਾਵਾਂ ’ਤੇ ਜਾਂਦੇ ਹਨ। ਇਸੇ ਤਰ੍ਹਾਂ ਅਸੀਂ ਉਨ੍ਹਾਂ ਦੀਆਂ ਖੜਾਵਾਂ ਲੈ ਕੇ ਯੂ. ਪੀ. ’ਚ ਆਏ ਹਾਂ।
ਹੁਣ ਜਦੋਂ ਖੜਾਂ ਯੂਪੀ ’ਚ ਆ ਗਿਆ ਹੈ ਤਾਂ ਰਾਮ ਜੀ (ਰਾਹੁਲ ਗਾਂਧੀ) ਵੀ ਆਉਣਗੇ। ਰਾਹੁਲ ਗਾਂਧੀ ਮਹਾਨ ਵਿਅਕਤੀ ਹਨ। ਜਿੱਥੇ ਸਰਦੀਆਂ ’ਚ ਅਸੀਂ ਲੋਕ ਜਮ੍ਹੇ ਜਾ ਰਹੇ ਹਾਂ ਅਤੇ ਜੈਕਟਾਂ ਪਾ ਰਹੇ ਹਾਂ, ਉੱਥੇ ਉਹ ਟੀ-ਸ਼ਰਟ ਪਾ ਕੇ (ਭਾਰਤ ਜੋੜੋ ਯਾਤਰਾ ’ਚ) ਚੱਲ ਰਹੇ ਹਾਂ। ਉਹ ਇਕ ਯੋਗੀ ਵਾਂਗ ਧਿਆਨ ਲਗਾ ਕੇ ਤਪੱਸਿਆ ਕਰ ਰਹੇ ਹਨ।