ਸਲਮਾਨ ਦੀ ''ਬਜਰੰਗੀ ਭਾਈਜਾਨ'' ਦੇਖ ਥੀਏਟਰ ''ਚ ਉੱਚੀ-ਉੱਚੀ ਰੋਈ ਇਹ ਛੋਟੀ ਬੱਚੀ ਤੇ ਕਿਹਾ...(ਵੀਡੀਓ)

07/23/2015 2:24:03 PM

ਨਵੀਂ ਦਿੱਲੀ- ਇਕ ਵਾਰ ਫਿਰ ਤੋਂ ਈਦ ਦੇ ਮੌਕੇ ''ਤੇ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ''ਬਜਰੰਗੀ ਭਾਈਜਾਨ'' ਨੂੰ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਹ ਹੀ ਕਾਰਨ ਹੈ ਕਿ ਸਿਰਫ 4 ਦਿਨਾਂ ਦੇ ਅੰਦਰ ਫਿਲਮ ''ਬਜਰੰਗੀ ਭਾਈਜਾਨ'' ਨੇ 200 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ। ਬੀਤੇ ਦਿਨੀਂ ਯੂ-ਟਿਊਬ ''ਤੇ ਇਕ ਵੀਡੀਓ ਸ਼ੇਅਰ ਕੀਤੀ ਗਈ, ਜਿਸ ''ਚ ਇਕ ਛੋਟੀ ਬੱਚੀ ਫਿਲਮ ਨੂੰ ਦੇਖਣ ਤੋਂ ਬਾਅਦ ਸਲਮਾਨ ਲਈ ਰੋਂਦੀ ਨਜ਼ਰ ਆ ਰਹੀ ਹੈ ਅਤੇ ਕਹਿ ਰਹੀ ਹੈ, ''''I Love Him''।।ਫਿਲਮ ਦੇ ਡਾਇਰੈਕਟਰ ਕਬੀਰ ਖਾਨ ਨੇ ਇਸ ਵੀਡੀਓ ਨੂੰ ਸੋਸ਼ਲ ਨੈੱਟਵਰਕਿੰਗ ਸਾਈਟ ''ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, “"This little girl''s reaction at the end of my film is truly overwhelming"।   ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ ਫਿਲਮ ''ਬਜਰੰਗੀ ਭਾਈਜਾਨ'' ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫਿਲਮ ਮੰਨੀ ਜਾ ਰਹੀ ਹੈ। ਫਿਲਮ ਬਾਕਸ ਆਫਿਸ ''ਤੇ ਧਮਾਕੇਦਾਰ ਕਮਾਈ ਕਰ ਰਹੀ ਹੈ। ਸਲਮਾਨ ਦੀ ਫਿਲਮ ਈਦ ਦੇ ਮੌਕੇ ''ਤੇ 17 ਜੁਲਾਈ ਨੂੰ ਰਿਲੀਜ਼ ਹੋਈ ਸੀ। ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ ਨੂੰ 27.25 ਕਰੋੜ, ਸ਼ਨੀਵਾਰ ਨੂੰ 36.60 ਕਰੋੜ ਐਤਵਾਰ ਨੂੰ 38.75 ਕਰੋੜ ਅਤੇ ਸੋਮਵਾਰ ਨੂੰ ਲਗਭਗ 27.5 ਕਰੋੜ ਦੀ ਕਮਾਈ ਕੀਤੀ ਸੀ। ਹਮੇਸ਼ਾ ਤੋਂ ਹੀ ਈਦ ਦੇ ਮੌਕੇ ''ਤੇ ਰਿਲੀਜ਼ ਸਲਮਾਨ ਦੀਆਂ ਫਿਲਮਾਂ ਧਮਾਲ ਮਚਾਉਂਦੀਆਂ ਆਈਆਂ ਹਨ। ਸੁਪਰਸਟਾਰ ਆਮਿਰ ਖਾਨ ਨੇ ਆਪਣੇ ਦੋਸਤ ਅਭਿਨੇਤਾ ਸਲਮਾਨ ਖਾਨ ਦੀ ਹਾਲ ਹੀ ''ਚ ਹੀ ਰਿਲੀਜ਼ ਹੋਈ ਫਿਲਮ ''ਬਜਰੰਗੀ ਭਾਈਜਾਨ'' ਨੂੰ ਕਮਾਲ ਦੀ ਫਿਲਮ ਦੱਸਿਆ। ਆਮਿਰ ਨੇ ਫਿਲਮ ਦੀ ਤਰੀਫ ਕਰਦੇ ਹੋਏ ਟਵੀਟ ਕੀਤਾ, ''''ਹੁਣੇ-ਹੁਣੇ ''ਬਜਰੰਗੀ ਭਾਈਜਾਨ'' ਦੇਖੀ। ਕਮਾਲ ਦੀ ਫਿਲਮ ਹੈ। ਸਲਮਾਨ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਅਤੇ ਸਲਮਾਨ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ।''''


Related News