ਸ਼੍ਰੀਨਗਰ 'ਚ ਅੱਤਵਾਦੀਆਂ ਨੇ ਕੀਤੀ ਸੇਲਜ਼ਮੈਨ ਦੀ ਗੋਲੀ ਮਾਰ ਕੇ ਹੱਤਿਆ

Monday, Nov 08, 2021 - 10:05 PM (IST)

ਸ਼੍ਰੀਨਗਰ 'ਚ ਅੱਤਵਾਦੀਆਂ ਨੇ ਕੀਤੀ ਸੇਲਜ਼ਮੈਨ ਦੀ ਗੋਲੀ ਮਾਰ ਕੇ ਹੱਤਿਆ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀਆਂ ਨੇ ਫਿਰ ਨਾਪਾਕ ਹਰਕਤ ਕੀਤੀ ਹੈ। ਸੋਮਵਾਰ ਦੀ ਰਾਤ ਬੋਹਰੀ ਕਦਲ ਇਲਾਕੇ ਵਿੱਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਿਤ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਸੇਲਜ਼ਮੈਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਸ਼ਖਸ ਦੀ ਪਛਾਣ ਬਾਂਦੀਪੁਰਾ ਨਿਵਾਸੀ ਮੁਹੰਮਦ ਇਬਰਾਹਿਮ ਦੇ ਤੌਰ 'ਤੇ ਹੋਈ ਹੈ।

ਮ੍ਰਿਤਕ ਵਿਅਕਤੀ ਕਸ਼ਮੀਰ ਪੰਡਤ ਡਾਕਟਰ ਸੰਦੀਪ ਮਾਵਾ ਦਾ ਸੇਲਜ਼ਮੈਨ ਸੀ। ਅੱਤਵਾਦੀ ਸੰਗਠਨ ਮੁਸਲਿਮ ਜਨਬਾਜ਼ ਫੋਰਸ ਨੇ ਡਾਕਟਰ ਸੰਦੀਪ ਮਾਵਾ ਦੇ ਕਰਮਚਾਰੀ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਅੱਤਵਾਦੀ ਸੰਗਠਨ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸੰਦੀਪ ਮਾਵਾ ਅਤੇ ਉਸ ਦਾ ਪਿਤਾ ਸਰਕਾਰੀ ਏਜੰਸੀਆਂ ਲਈ ਕੰਮ ਕਰ ਰਹੇ ਹਨ ਅਤੇ ਕਸ਼ਮੀਰ 'ਚ ਗੈਰ-ਸਥਾਨਕ ਲੋਕਾਂ ਨੂੰ ਵਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News