ਸੰਸਦ ਮੈਂਬਰਾਂ ਦੀਆਂ ਲੱਗੀਆਂ ਮੌਜਾਂ; ਜਾਣੋ ਕਿਵੇਂ ਤੈਅ ਹੁੰਦੀ ਹੈ MPs ਦੀ Salary
Thursday, Mar 27, 2025 - 01:32 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਵਲੋਂ ਸੰਸਦ ਮੈਂਬਰਾਂ ਦੀ ਤਨਖਾਹ 'ਚ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਵਲੋਂ ਸੰਸਦ ਮੈਂਬਰਾਂ ਦੀ ਤਨਖ਼ਾਹ ਵਿਚ 24 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨੂੰ ਹੁਣ ਵਧਾ ਕੇ 1,24,00 ਕਰ ਦਿੱਤਾ ਗਿਆ ਹੈ, ਪਹਿਲਾਂ 1,00,000 ਹਰ ਮਹੀਨੇ ਮਿਲਦੇ ਸਨ।
ਆਓ ਜਾਣਦੇ ਹਾਂ ਕੀ ਹੈ MPs ਦੀ ਸੈਲਰੀ ਵਧਾਉਣ ਦਾ ਨਿਯਮ?
ਸਰਕਾਰ ਵਲੋਂ 2018 ਵਿਚ ਵਿੱਤੀ ਐਕਟ 'ਚ ਸੋਧ ਕਰ ਕੇ ਸੰਸਦ ਮੈਂਬਰਾਂ ਦੀ ਤਨਖ਼ਾਹ, ਭੱਤੇ ਅਤੇ ਪੈਨਸ਼ਨ ਨਿਯਮ, 1954 ਨੂੰ ਬਦਲ ਦਿੱਤਾ ਗਿਆ ਹੈ। ਇਸ ਦੇ ਤਹਿਤ ਹੁਣ ਸੰਸਦ ਮੈਂਬਰਾਂ ਦੀ ਤਨਖ਼ਾਹ ਨੂੰ ਮਹਿੰਗਾਈ ਦਰ ਨਾਲ ਜੋੜ ਦਿੱਤਾ ਗਿਆ ਹੈ। ਯਾਨੀ ਕਿ ਮਹਿੰਗਾਈ ਵੱਧਣ 'ਤੇ ਤਨਖ਼ਾਹ ਵਿਚ ਵੀ ਬਦਲਾਅ ਹੋਵੇਗਾ। ਤੈਅ ਹੋਈ ਤਨਖ਼ਾਹ ਵਿਚ ਵਾਧਾ ਮਹਿੰਗਾਈ ਦਰ ਦੇ ਆਧਾਰ 'ਤੇ ਹੋਵੇਗੀ। ਹੁਣ ਹਰ 5 ਸਾਲ ਵਿਚ ਮਹਿੰਗਾਈ ਦਰ ਦੇ ਹਿਸਾਬ ਨਾਲ ਸੰਸਦ ਮੈਂਬਰਾਂ ਦੀ ਤਨਖ਼ਾਹ ਅਤੇ ਭੱਤਿਆਂ ਦੀ ਸਮੀਖਿਆ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- CM ਰੇਖਾ ਗੁਪਤਾ ਨੇ ਦਿੱਲੀ 'ਚ 1 ਲੱਖ ਕਰੋੜ ਦਾ ਬਜਟ ਕੀਤਾ ਪੇਸ਼, ਕੀਤੇ ਇਹ ਵੱਡੇ ਐਲਾਨ
2018 ਤੋਂ ਪਹਿਲਾਂ ਆਖ਼ਰੀ ਵਾਰ ਕਦੋਂ ਵਧੀ ਸੀ MPs ਦੀ ਤਨਖ਼ਾਹ?
ਸੰਸਦ ਮੈਂਬਰਾਂ ਦੀ ਪਿਛਲੀ ਤਨਖ਼ਾਹ ਵਿਚ ਵਾਧਾ 2010 ਨੂੰ ਹੋਇਆ ਸੀ। ਉਦੋਂ ਉਨ੍ਹਾਂ ਦੀ ਤਨਖ਼ਾਹ 16,000 ਤੋਂ ਵਧਾ ਕੇ 50,000 ਪ੍ਰਤੀ ਮਹੀਨਾ ਕਰ ਦਿੱਤੀ ਗਈ ਸੀ। ਇਸ 'ਤੇ ਜਨਤਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਜਦਕਿ ਕੁਝ ਸੰਸਦ ਮੈਂਬਰਾਂ ਨੇ ਤਨਖ਼ਾਹ 'ਚ ਹੋਰ ਜ਼ਿਆਦਾ ਵਾਧੇ ਦੀ ਮੰਗ ਕੀਤੀ ਸੀ। ਅਗਲੀ ਤਨਖ਼ਾਹ ਵਿਚ ਵਾਧਾ 2023 ਵਿਚ ਹੋਣਾ ਸੀ ਪਰ ਇਹ 2025 ਵਿਚ ਲਾਗੂ ਹੋਈ।
ਇਹ ਵੀ ਪੜ੍ਹੋ- ਜਾਰੀ ਹੋ ਗਏ ਸਖ਼ਤ ਨਿਰਦੇਸ਼, 1 ਅਪ੍ਰੈਲ ਤੋਂ ਆਟੋ ਜਾਂ ਈ-ਰਿਕਸ਼ਾ 'ਤੇ ਸਕੂਲ ਨਹੀਂ ਜਾਣਗੇ ਵਿਦਿਆਰਥੀ
ਕਿੰਨਾ ਮਿਲਦਾ ਹੈ ਰੋਜ਼ਾਨਾ ਭੱਤਾ
ਰੋਜ਼ਾਨਾ ਭੱਤਾ 2,000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੁਣ ਟਰੈਵਲ ਏਜੰਟਾਂ ਦੀ ਖੈਰ ਨਹੀਂ! 'ਡੰਕੀ ਰੂਟ' ਵਾਲੇ ਏਜੰਟ ਜਾਣਗੇ ਜੇਲ੍ਹ, ਸਰਕਾਰ ਨੇ ਬਿੱਲ 'ਤੇ ਲਾਈ ਮੋਹਰ
ਸਾਬਕਾ ਸੰਸਦ ਮੈਂਬਰ ਦੀ ਪੈਨਸ਼ਨ?
ਸਾਬਕਾ ਸੰਸਦ ਮੈਂਬਰ ਦੀ ਪੈਨਸ਼ਨ 25000 ਰੁਪਏ ਮਹੀਨਾ ਤੋਂ ਵਧਾ ਕੇ 31000 ਰੁਪਏ ਮਹੀਨਾ ਕਰ ਦਿੱਤੀ ਗਈ ਹੈ। 5 ਸਾਲ ਤੋਂ ਵੱਧ ਸਮੇਂ ਦੀ ਸੇਵਾ ’ਤੇ ਹਰੇਕ ਸਾਲ ਲਈ ਵਾਧੂ ਪੈਨਸ਼ਨ 2000 ਰੁਪਏ ਤੋਂ ਵਧਾ ਕੇ 2500 ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਦਰਅਸਲ ਸਾਲ 2018 ਵਿਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ 50,000 ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ। ਜੇਤਲੀ ਨੇ ਹਰੇਕ 5 ਸਾਲਾਂ ਵਿਚ ਤਨਖ਼ਾਹ ਅਤੇ ਭੱਤਿਆਂ ਵਿਚ ਸੋਧ ਲਈ ਇਕ ਤੰਤਰ ਵੀ ਬਣਾਇਆ ਸੀ, ਜਿਸ ਨੂੰ ਮਹਿੰਗਾਈ ਨਾਲ ਜੋੜਿਆ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8