ਅਧਿਆਪਕ ਦੀ ਮੌਤ ਤੋਂ ਬਾਅਦ ਵੀ ਖਾਤੇ 'ਚ ਆਉਂਦੀ ਰਹੀ ਤਨਖ਼ਾਹ

08/13/2020 2:44:34 AM

ਲਖਨਊ - ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਸਾਲ ਪਹਿਲਾਂ ਇੱਕ ਅਧਿਆਪਕ ਦੀ ਮੌਤ ਹੋ ਗਈ ਸੀ। ਇਸ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਉਸ ਦੇ ਖਾਤੇ 'ਚ ਸੈਲਰੀ ਪਾਉਂਦਾ ਰਿਹਾ। ਇੰਨਾ ਹੀ ਨਹੀਂ ਮ੍ਰਿਤਕ ਟੀਚਰ ਨੂੰ ਇੰਕ੍ਰੀਮੈਂਟ ਵੀ ਮਿਲਦਾ ਰਿਹਾ। ਜਦੋਂ ਇਹ ਮਾਮਲਾ ਸਿੱਖਿਆ ਵਿਭਾਗ ਦੇ ਸਾਹਮਣੇ ਆਇਆ ਤਾਂ ਭਾਜੜ ਮੱਚ ਗਿਆ।

ਦੱਸ ਦਈਏ ਕਿ ਦੋ ਸਾਲ ਪਹਿਲਾਂ ਇੱਕ ਅਧਿਆਪਕ ਦੀ ਮੌਤ ਹੋ ਚੁੱਕੀ ਸੀ ਪਰ ਸਿੱਖਿਆ ਵਿਭਾਗ ਉਸ ਦੇ ਖਾਤੇ 'ਚ ਸੈਲਰੀ ਪਾਉਂਦਾ ਰਿਹਾ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਵਿਭਾਗ 'ਚ ਭਾਜੜ ਮੱਚ ਗਈ। ਅਧਿਕਾਰੀ ਆਪਣੀ ਗਲਤੀ ਨੂੰ ਲੁਕਾਉਣ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾਉਣ ਲੱਗੇ। ਪੀਲੀਭੀਤ ਦੇ ਬਿਲਸੰਡਾ ਬਲਾਕ ਦੇ ਮੁਢੱਲੀ ਪਾਠਸ਼ਾਲਾ 'ਚ ਅਰਵਿੰਦ ਕੁਮਾਰ ਨੇ 5 ਨਵੰਬਰ 2015 ਨੂੰ ਅਧਿਆਪਕ ਕਾਰਜ ਦਾ ਅਹੁਦਾ ਕਬੂਲ ਕੀਤਾ ਅਤੇ 1 ਸਾਲ ਬਾਅਦ 22 ਮਈ 2016 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਵੰਦਨਾ ਨੇ ਆਪਣੀ ਨਿਯੁਕਤੀ ਲਈ ਬੇਸਿਕ ਸਿੱਖਿਆ ਅਧਿਕਾਰੀ ਇੰਦਰ ਸਵਰੂਪ  ਦੇ ਕੋਲ ਗਈ। ਜਿਸ 'ਤੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਇੰਦਰ ਸਵਰੂਪ ਨੇ ਮ੍ਰਿਤਕ ਦੀ ਪਤਨੀ ਵੰਦਨਾ ਦੀ ਨਿਯੁਕਤੀ ਤੋਂ ਪਹਿਲਾਂ ਖੰਡ ਸਿੱਖਿਆ ਅਧਿਕਾਰੀ ਨਾਲ ਮ੍ਰਿਤਕ ਅਰਵਿੰਦ ਦੀ ਸੈਲਰੀ ਨੂੰ ਲੈ ਕੇ ਪੁੱਛਗਿੱਛ ਕੀਤੀ। ਇਸ 'ਚ ਸਾਹਮਣੇ ਆਇਆ ਕਿ 2016 'ਚ ਮੌਤ ਤੋਂ ਬਾਅਦ ਲਗਾਤਾਰ ਅਰਵਿੰਦ ਦੇ ਨਾਮ 'ਤੇ ਸੈਲਰੀ ਨਿਕਲਦੀ ਰਹੀ ਹੈ। ਇਹ ਜਾਣਕਾਰੀ ਸਾਹਮਣੇ ਆਉਣ 'ਤੇ ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਇੰਦਰ ਸਵਰੂਪ ਭੜਕ ਉੱਠੇ ਅਤੇ ਵਿਭਾਗ 'ਚ ਭਾਜੜ ਮੱਚ ਗਈ। ਵਿਭਾਗ 'ਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰਿਆਂ 'ਤੇ ਕਾਰਵਾਈ ਕੀਤੀ ਜਾਵੇਗੀ।


Inder Prajapati

Content Editor

Related News