ਸਲਾਦ ਹੁੰਦੈ ਹੈਲਦੀ ਡਾਇਟ ਦਾ ਅਹਿਮ ਹਿੱਸਾ

10/31/2019 8:30:41 PM

ਨਵੀਂ ਦਿੱਲੀ— ਸਲਾਦ ਹੈਲਦੀ ਡਾਇਟ ਦਾ ਸਭ ਤੋਂ ਅਹਿਮ ਹਿੱਸਾ ਹੈ, ਕਿਉਂਕਿ ਇਹ ਭਾਰ ਘਟਾਉਣ ਦੇ ਨਾਲ ਹੀ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ। ਡਾਇਟੀਸ਼ਨ ਡਾ. ਪੂਨਮ ਤਿਵਾੜੀ ਕਹਿੰਦੀ ਹੈ ਕਿ ਸਲਾਦ ਇਮਿਊਨਿਟੀ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਸਲਾਦ ਰਾਹੀਂ ਵਿਟਾਮਿਨਸ, ਮਿਨਰਲਸ ਦੇ ਨਾਲ-ਨਾਲ ਸਰੀਰ 'ਚ ਹੋਣ ਵਾਲੀ ਫਾਈਬਰ ਦੀ ਕਮੀ ਵੀ ਪੂਰੀ ਹੁੰਦੀ ਹੈ। ਸਲਾਦ ਸਿਹਤ ਲਈ ਵੀ ਚੰਗੀ ਹੈ ਪਰ ਲੱਗਭਗ 80 ਫੀਸਦੀ ਲੋਕ ਇਹ ਨਹੀਂ ਜਾਣਦੇ ਕਿ ਸਲਾਦ ਖਾਣੇ ਦਾ ਸਹੀ ਤਰੀਕਾ ਕੀ ਹੈ ਤੇ ਸਲਾਦ 'ਚ ਕੀ ਖਾਈਏ ਤੇ ਕੀ ਨਹੀਂ। ਇਥੇ ਪਾਓ ਸਲਾਦ ਨਾਲ ਜੁੜੀਆਂ ਅਹਿਮ ਗੱਲਾਂ 'ਤੇ ਇਕ ਨਜ਼ਰ।

ਤਾਜ਼ਾ ਹੀ ਖਾਓ : ਸਲਾਦ ਹਮੇਸ਼ਾ ਤਾਜ਼ਾ ਕਟਿਆ ਹੋਇਆ ਹੀ ਖਾਓ। ਦੁਕਾਨਾਂ 'ਚ ਪਹਿਲਾਂ ਤੋਂ ਕੱਟਕੇ ਰੱਖਿਆ ਗਿਆ ਸਲਾਦ ਖਾਣ ਨਾਲ ਸਿਹਤ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਬਹੁਤ ਪਹਿਲਾਂ ਕੱਟੇ ਹੋਣ ਦੇ ਕਾਰਣ ਸਬਜ਼ੀਆਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।

ਫਰੂਟ ਸਲਾਦ ਇੰਝ ਖਾਓ : ਫਰੂਟ ਸਲਾਦ ਇਕ ਮੀਲ ਵਾਂਗ ਖਾਓ। ਨਾਸ਼ਤੇ ਅਤੇ ਚਾਹ ਤੋਂ ਬਾਅਦ ਅਤੇ ਲੰਚ ਤੋਂ ਪਹਿਲਾਂ ਲੱਗਣ ਵਾਲੀ ਛੋਟੀ ਭੁੱਖ ਨੂੰ ਸ਼ਾਂਤ ਕਰਨ ਲਈ ਤੁਸੀਂ ਫਰੂਟ ਸਲਾਦ ਖਾ ਸਕਦੇ ਹੋ। ਫਰੂਟ ਸਲਾਦ ਨਾ ਤਾਂ ਡਿਨਰ ਤੋਂ ਪਹਿਲਾਂ ਖਾਓ ਅਤੇ ਨਾਲ ਹੀ ਬਾਅਦ 'ਚ, ਦੋਨੋਂ ਹੀ ਕੰਡੀਸ਼ਨ 'ਚ ਇਹ ਤੁਹਾਨੂੰ ਨੁਕਸਾਨ ਕਰਦਾ ਹੈ।

ਅਜਿਹਾ ਸਲਾਦ ਨਾ ਖਾਓ : ਸੁਪਰ ਮਾਰਕੀਟ 'ਚ ਮਿਲਣ ਵਾਲੀਆਂ ਫੈਂਸੀ ਚੀਜ਼ਾਂ ਨੂੰ ਮਿਲਾਕੇ ਸਲਾਦ ਬਣਾਉਣ ਦਾ ਤਰੀਕਾ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਕੈਨ ਬੰਦ ਸਬਜ਼ੀਆਂ ਅਤੇ ਫਲ ਪ੍ਰੇਜਵੇਂਟਿਵਸ ਅਤੇ ਨਕਮ ਨਾਲ ਭਰੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਖਾਣ ਸਿਹਤ ਨੂੰ ਫਾਇਦੇ ਦੀ ਥਾਂ ਨੁਕਸਾਨ ਹੀ ਹੋਵੇਗਾ।

ਸਪ੍ਰਾਉਟ ਖਾਂਦੇ ਹੋਏ ਰੱਖੋ ਧਿਆਨ : ਸਪ੍ਰਾਉਟ ਸਲਾਦ ਨੂੰ ਖਾਣ ਵਾਂਗ ਦੀ ਖਾਣਾ ਚਾਹੀਦਾ ਹੈ ਸਗੋਂ ਤੁਸੀਂ ਇਸਨੂੰ ਮਿਡ ਡੇ ਮੀਲ ਵਾਂਗ ਖਾਓ। ਤਾਂ ਹੀ ਇਹ ਤੁਹਾਡੇ ਲਈ ਹੈਲਦੀ ਬਣੇਗਾ। ਸਪ੍ਰਾਉਟ ਦੇ ਨਾਲ ਤੁਸੀਂ ਖੀਰਾ, ਟਮਾਟਰ, ਉਬਲੇ ਹੋਏ ਆਲੂ ਅਤੇ ਪਿਆਜ ਵੀ ਪਾ ਸਕਦੇ ਹੋ।

ਖਾਣੇ ਨਾਲ ਨਾ ਖਾਓ ਸਲਾਦ : ਸਲਾਦ ਖਾਣਾ ਖਾਣੇ ਦੇ ਨਾਲ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਪੇਟ ਫੁੱਲਣ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਸਲਾਦ 'ਚ ਮੇਯੋਨੀਜ, ਕੈਚਅਪ ਵਰਗੀਆਂ ਚੀਜ਼ਾਂ ਮਿਲਾਕੇ ਨਾ ਖਾਓ। ਇਹ ਉਸਦੇ ਪੋਸ਼ਕ ਤੱਤਾਂ ਨੂੰ ਖਤਮ ਕਰ ਦਿੰਦਾ ਹੈ। ਸਲਾਦ 'ਚ ਸਿਰਫ ਨਮਕ ਅਤੇ ਨਿੰਬੂ ਦਾ ਰੱਸ ਮਿਲਾਓ।


Baljit Singh

Content Editor

Related News