ਬ੍ਰਿਜਭੂਸ਼ਣ ਦੇ ਕਰੀਬੀ ਸੰਜੈ ਸਿੰਘ ਦੇ WFI ਦੇ ਪ੍ਰਧਾਨ ਬਣਨ ਤੋਂ ਬਾਅਦ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਲਿਆ ਸੰਨਿਆਸ

Friday, Dec 22, 2023 - 03:56 AM (IST)

ਬ੍ਰਿਜਭੂਸ਼ਣ ਦੇ ਕਰੀਬੀ ਸੰਜੈ ਸਿੰਘ ਦੇ WFI ਦੇ ਪ੍ਰਧਾਨ ਬਣਨ ਤੋਂ ਬਾਅਦ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਲਿਆ ਸੰਨਿਆਸ

ਸਪੋਰਟਸ ਡੈਸਕ- ਰੀਓ ਓਲੰਪਿਕਸ 'ਚ ਕਾਂਸੀ ਤਮਗਾ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਸੰਜੈ ਸਿੰਘ ਦੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਸੰਜੈ ਸਿੰਘ ਬ੍ਰਿਜਭੂਸ਼ਣ ਸ਼ਰਨ ਸਿੰਘ ਦਾ ਕਰੀਬੀ ਹੈ, ਜਿਸ ਤੋਂ ਨਾਖੁਸ਼ ਹੋ ਕੇ ਸਾਕਸ਼ੀ ਨੇ ਇਹ ਫ਼ੈਸਲਾ ਲਿਆ ਹੈ। 

ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸਿੰਘ ਦੇ ਕਰੀਬੀ ਸੰਜੈ ਸਿੰਘ ਨੇ 15 'ਚੋਂ 13 ਸੀਟਾਂ 'ਤੇ ਜਿੱਤ ਹਾਸਲ ਕਰ ਕੇ ਪ੍ਰਧਾਨਗੀ ਦਾ ਅਹੁਦਾ ਹਾਸਲ ਕੀਤਾ ਹੈ। ਸੰਜੈ ਨੂੰ 40, ਜਦਕਿ ਉਨ੍ਹਾਂ ਦੀ ਮੁਕਾਬਲੇਬਾਜ਼ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਅਨੀਤਾ ਸ਼ਿਓਰਾਨ ਨੂੰ ਸਿਰਫ਼ 7 ਵੋਟਾਂ ਮਿਲੀਆਂ। 

ਇਹ ਵੀ ਪੜ੍ਹੋ- ਉਦੈ ਸਹਾਰਨ ਨੇ ਵਧਾਇਆ ਪੰਜਾਬ ਦਾ ਮਾਣ, ਬਣਿਆ U-19 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕਪਤਾਨ

ਇਸ ਮੌਕੇ ਸਾਕਸ਼ੀ ਨੇ ਕਿਹਾ ਭਾਵੁਕ ਹੋ ਕੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਕੁਸ਼ਤੀ ਮਹਾਸੰਘ ਦੀ ਪ੍ਰਧਾਨ ਕੋਈ ਔਰਤ ਬਣੇ, ਪਰ ਅਜਿਹਾ ਨਹੀਂ ਹੋ ਸਕਿਆ। ਜੇਕਰ ਬ੍ਰਿਜਭੂਸ਼ਣ ਅਤੇ ਉਸ ਦੇ ਸਾਥੀ ਮਹਾਸੰਘ ਦੇ ਪ੍ਰਧਾਨ ਬਣਦੇ ਹਨ ਤਾਂ ਮੈਂ ਕੁਸ਼ਤੀ ਤੋਂ ਸੰਨਿਆਸ ਲੈਂਦੀ ਹਾਂ। 

ਇਸ ਤੋਂ ਪਹਿਲਾਂ ਖਿਡਾਰੀਆਂ ਨੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਅਪੀਲ ਕੀਤੀ ਸੀ ਕਿ ਬ੍ਰਿਜਭੂਸ਼ਣ ਸਿੰਘ ਦੇ ਕਰੀਬੀ ਜਾਂ ਪਰਿਵਾਰ 'ਚੋਂ ਕਿਸੇ ਨੂੰ ਵੀ ਦੁਬਾਰਾ ਪ੍ਰਧਾਨਗੀ ਦੀਆਂ ਚੋਣਾਂ ਲੜਨ ਨਾ ਦਿੱਤੀਆਂ ਜਾਣ। ਠਾਕੁਰ ਨੇ ਵੀ ਇਸ ਗੱਲ 'ਤੇ ਸਹਿਮਤੀ ਜਤਾ ਦਿੱਤੀ ਸੀ। ਇਸੇ ਕਾਰਨ ਬ੍ਰਿਜਭੂਸ਼ਣ ਦੇ ਪੁੱਤਰ ਅਤੇ ਉਸ ਦੇ ਜਵਾਈ ਨੂੰ ਚੋਣਾਂ ਲੜਨ ਨਹੀਂ ਦਿੱਤੀਆਂ ਗਈਆਂ। 

ਇਹ ਵੀ ਪੜ੍ਹੋ- IPL : ਰੱਜ ਕੇ ਵਰ੍ਹਿਆ ਖਿਡਾਰੀਆਂ 'ਤੇ ਪੈਸਾ, ਜਾਣੋ ਕਿਸ ਟੀਮ ਨੇ ਕਿੰਨੇ ਪੈਸੇ ਖ਼ਰਚ ਕੇ ਕਿਹੜਾ ਖਿਡਾਰੀ ਖਰੀਦਿਆ

ਪਰ ਬਜਰੰਗ ਅਤੇ ਵਿਨੇ ਫੋਗਾਟ ਨੇ ਕਿਹਾ ਕਿ ਸਰਕਾਰ ਆਪਣੇ ਫੈਸਲੇ 'ਤੇ ਟਿਕ ਨਹੀਂ ਸਕੀ। ਇਕ ਵਾਰ ਫਿਰ ਤੋਂ ਬ੍ਰਿਜਭੂਸ਼ਣ ਦਾ ਕਰੀਬੀ ਪ੍ਰਧਾਨ ਦੇ ਅਹੁਦੇ 'ਤੇ ਆ ਗਿਆ ਹੈ ਤੇ ਹੁਣ ਇਕ ਵਾਰ ਫਿਰ ਤੋਂ ਮਹਿਲਾ ਪਹਿਲਵਾਨ ਸ਼ੋਸ਼ਣ ਦਾ ਸ਼ਿਕਾਰ ਹੋਣਗੀਆਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News