'84 ਕਤਲੇਆਮ' ਦੋਸ਼ੀ ਸੱਜਣ ਕੁਮਾਰ 31 ਦਸੰਬਰ ਨੂੰ ਕਰੇਗਾ ਆਤਮਸਮਰਪਣ (ਵੀਡੀਓ)

Thursday, Dec 27, 2018 - 06:07 PM (IST)

ਨਵੀਂ ਦਿੱਲੀ— 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ 31 ਦਸੰਬਰ ਨੂੰ ਕੋਰਟ 'ਚ ਆਤਮਸਮਰਪਣ ਕਰੇਗਾ। ਇੱਥੇ ਦੱਸ ਦਈਏ ਕਿ ਸੱਜਣ ਨੂੰ ਇਸੇ ਮਹੀਨੇ ਦਿੱਲੀ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਵਲੋਂ ਮਿਲੀ ਸਜ਼ਾ ਤੋਂ ਬਾਅਦ ਉਸ ਨੇ ਕੋਰਟ 'ਚ ਅਰਜ਼ੀ ਦਾਇਰ ਕਰ ਕੇ ਇਕ ਮਹੀਨੇ ਦਾ ਸਮਾਂ ਮੰਗਿਆ ਸੀ, ਜਿਸ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਸੀ। 

ਦੱਸਣਯੋਗ ਹੈ ਕਿ ਸੱਜਣ ਕੁਮਾਰ ਨੂੰ ਕੋਰਟ ਨੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਦੰਗਾ ਭੜਕਾਉਣ ਤੇ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਗਿਆ। ਦਿੱਲੀ ਹਾਈ ਕੋਰਟ ਨੇ ਸੱਜਣ ਨੂੰ 17 ਦਸੰਬਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ।


author

Tanu

Content Editor

Related News