ਸੱਜਣ ਕੁਮਾਰ ਵਿਰੁੱਧ ਕਤਲ ਨਾਲ ਸਬੰਧਤ ਮਾਮਲੇ ’ਚ ਫੈਸਲਾ 12 ਫਰਵਰੀ ਤੱਕ ਟਲਿਆ

Saturday, Feb 08, 2025 - 09:24 AM (IST)

ਸੱਜਣ ਕੁਮਾਰ ਵਿਰੁੱਧ ਕਤਲ ਨਾਲ ਸਬੰਧਤ ਮਾਮਲੇ ’ਚ ਫੈਸਲਾ 12 ਫਰਵਰੀ ਤੱਕ ਟਲਿਆ

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕਤਲ ਦੇ ਇਕ ਮਾਮਲੇ ’ਚ ਆਪਣਾ ਫੈਸਲਾ 12 ਫਰਵਰੀ ਤੱਕ ਟਾਲ ਦਿੱਤਾ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸ਼ੁੱਕਰਵਾਰ ਫੈਸਲਾ ਸੁਣਾਉਣਾ ਸੀ। ਪਿਛਲੇ ਮਹੀਨੇ ਵੀ ਅਦਾਲਤ ਨੇ ਫੈਸਲਾ ਮੁਲਤਵੀ ਕਰ ਦਿੱਤਾ ਸੀ। ਉਦੋਂ ਇਸਤਗਾਸਾ ਪੱਖ ਨੇ ਕੁਝ ਨੁਕਤਿਆਂ ’ਤੇ ਵਿਸਤ੍ਰਿਤ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਿਆ 

ਇਹ ਮਾਮਲਾ ਸਰਸਵਤੀ ਵਿਹਾਰ ਇਲਾਕੇ ’ਚ 2 ਵਿਅਕਤੀਆਂ ਦੇ ਕਤਲ ਨਾਲ ਸਬੰਧਤ ਹੈ। 16 ਦਸੰਬਰ, 2021 ਨੂੰ ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਦੋਸ਼ ਤੈਅ ਕੀਤੇ ਸਨ ਤੇ ਉਸ ਵਿਰੁੱਧ ਪਹਿਲੀ ਨਜ਼ਰੇ ਮਾਮਲਾ ਪਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News