ਪੀ.ਐੱਮ. ਮੋਦੀ ਨੇ ਸਾਲ 2017 ਦੇ ਆਖਰੀ 'ਮਨ ਕੀ ਬਾਤ' ਦੀ ਵੱਡੀਆਂ ਗੱਲ

Sunday, Dec 31, 2017 - 04:54 PM (IST)

ਪੀ.ਐੱਮ. ਮੋਦੀ ਨੇ ਸਾਲ 2017 ਦੇ ਆਖਰੀ 'ਮਨ ਕੀ ਬਾਤ' ਦੀ ਵੱਡੀਆਂ ਗੱਲ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਨੂੰ ਦੇਸ਼ ਨੂੰ ਜਾਤੀ, ਫਿਰਕੂ, ਅੱਤਵਾਦ ਅਤੇ ਭ੍ਰਿਸ਼ਟਾਚਾਰ ਦੇ ਕਹਿਰ ਤੋਂ ਮੁਕਤ ਕਰ ਕੇ 'ਨਵੇਂ ਭਾਰਤ' ਦੇ ਨਿਰਮਾਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਹੀ ਸਾਡੀ ਪ੍ਰੇਰਕ ਸ਼ਕਤੀ ਹੋਣੀ ਚਾਹੀਦੀ ਹੈ। ਮੋਦੀ ਨੇ ਸਾਲ ਦੇ ਆਖਰੀ ਦਿਨ ਆਕਾਸ਼ਵਾਣੀ 'ਤੇ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ 'ਚ ਕਿਹਾ ਕਿ 21ਵੀਂ ਸਦੀ ਦੇ ਭਾਰਤ 'ਚ ਸ਼ਾਂਤੀ ਅਤੇ ਏਕਤਾ ਹੀ ਸਾਡੀ ਪ੍ਰੇਰਕ ਸ਼ਕਤੀ ਹੋਣੀ ਚਾਹੀਦੀ ਹੈ। ਨਵੇਂ ਭਾਰਤ ਨੂੰ ਗੰਦਗੀ ਅਤੇ ਗਰੀਬੀ ਤੋਂ ਮੁਕਤ ਹੋਣਾ ਚਾਹੀਦਾ, ਜਿੱਥੇ ਸਾਰਿਆਂ ਲਈ ਸਾਮਾਨ ਮੌਕਾ ਹੋਵੇ ਅਤੇ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਹੋਣ।
ਮੋਦੀ ਦੇ ਸੰਬੋਧਨ ਦੇ ਪ੍ਰਮੁੱਖ ਅੰਸ਼
ਮੋਦੀ ਨੇ ਵੋਟ ਦੀ ਸ਼ਕਤੀ ਨੂੰ ਲੋਕਤੰਤਰ ਦੀ ਸਭ ਤੋਂ ਵੱਡੀ ਤਾਕਤ ਦੱਸਦੇ ਹੋਏ ਕਿਹਾ ਕਿ ਲੱਖਾਂ ਲੋਕਾਂ ਦੇ ਜੀਵਨ 'ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵੋਟ ਸਭ ਤੋਂ ਪ੍ਰਭਾਵੀ ਸਾਧਨ ਹੈ।
ਨੌਜਵਾਨ ਭਾਰਤ ਦੀ 21ਵੀਂ ਸਦੀ ਦੇ ਨਿਰਮਾਤਾ ਬਣ ਸਕਦੇ ਹਨ ਅਤੇ ਇਸ ਦੀ ਸ਼ੁਰੂਆਤ ਇਕ ਜਨਵਰੀ ਤੋਂ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ 15 ਅਗਸਤ ਦੇ ਨੇੜੇ-ਤੇੜੇ ਦਿੱਲੀ 'ਚ 'ਮਾਕ ਪਾਰਲੀਆਮੈਂਟ' ਆਯੋਜਿਤ ਕਰਨ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਇਸ 'ਚ ਹਰ ਜ਼ਿਲੇ ਤੋਂ ਚੁਣਿਆ ਗਿਆ ਇਕ ਨੌਜਵਾਨ, ਇਸ ਵਿਸ਼ੇ 'ਤੇ ਚਰਚਾ ਕਰੇ ਕਿ ਕਿਵੇਂ ਅਗਲੇ 5 ਸਾਲਾਂ 'ਚ ਇਕ ਨਵੇਂ ਭਾਰਤ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਅਤੇ ਸੰਕਲਪ ਨਾਲ ਸਿੱਧੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਨੌਜਵਾਨਾਂ ਤੋਂ ਵੋਟਰ ਦੇ ਰੂਪ 'ਚ ਰਜਿਸਟਰਨ ਕਰਨ ਦੀ ਅਪੀਲ ਕਰਦਾ ਹਾਂ
ਨੌਜਵਾਨਾਂ ਦਾ ਵੋਟ ਨਿਊ ਇੰਡੀਆ ਦਾ ਆਧਾਰ ਬਣੇਗਾ। 
2018 ਦਾ ਗਣਤੰਤਰ ਦਿਵਸ ਯਾਦਗਾਰ ਹੋਵੇਗਾ, ਕਿਉਂਕਿ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਗਣਤੰਤਰ ਦਿਵਸ ਸਮਾਰੋਹ 'ਚ ਇਕ ਨਹੀਂ ਸਗੋਂ 10 ਆਸੀਆਨ ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਹੋਣਗੇ।
ਅਜਿਹਾ ਭਾਰਤ ਦੇ ਇਤਿਹਾਸ 'ਚ ਪਹਿਲਾਂ ਕਦੇ ਨਹੀਂ ਹੋਇਆ ਹੈ।
ਮੁਸਲਿਮ ਔਰਤਾਂ ਲਈ ਹੱਜ ਨੂੰ ਲੈ ਕੇ 70 ਸਾਲਾਂ ਤੱਕ ਚੱਲੀ ਮੇਹਰਮ ਦੀ ਪਾਬੰਦੀ ਦੀ ਵਿਵਸਥਾ ਨੂੰ ਭੇਦਭਾਵ ਅਤੇ ਅਨਿਆਂ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਘੱਟ ਗਿਣਤੀ ਕਾਰਜ ਮੰਤਰਾਲੇ ਨੇ ਇਸ ਪਾਬੰਦੀ ਨੂੰ ਹਟਾ ਦਿੱਤਾ ਹੈ।
ਮੇਹਰਮ ਦੇ ਬਿਨਾਂ ਹੱਜ 'ਤੇ ਜਾਣ ਦੀ ਅਪੀਲ ਕਰਨ ਵਾਲੀਆਂ ਸਾਰੀਆਂ ਔਰਤਾਂ ਨੂੰ ਲਾਟਰੀ ਸਿਸਟਮ ਤੋਂ ਵੱਖ ਰੱਖ ਕੇ ਵਿਸ਼ੇਸ਼ ਸ਼੍ਰੇਣੀ 'ਚ ਹੱਜ 'ਤੇ ਜਾਣ ਦਾ ਮੌਕਾ ਪ੍ਰਦਾਨ ਕਰਨ ਦਾ ਸੁਝਾਅ ਦਿੱਤਾ ਹੈ। 
ਘੱਟ ਗਿਣੀਤ ਕਾਰਜ ਮੰਤਰਾਲੇ ਅਤੇ ਭਾਰਤੀ ਹੱਜ ਕਮੇਟੀ ਨੇ ਪ੍ਰਧਾਨ ਮੰਤਰੀ ਦੇ ਸੁਝਾਅ 'ਤੇ ਅਮਲ ਕਰਦੇ ਹੋਏ ਅਪਲਾਈ ਕਰਨ ਵਾਲੀਆਂ ਸਾਰੀਆਂ ਔਰਤਾਂ ਨੂੰ ਹੱਜ 'ਤੇ ਜਾਣ ਦੀ ਵਿਵਸਥਾ ਕਰਨ ਦਾ ਫੈਸਲਾ ਕੀਤਾ ਹੈ।
ਮੋਦੀ ਨੇ ਕਿਹਾ ਕਿ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਦਿੱਸਣ 'ਚ ਬਹੁਤ ਛੋਟੀਆਂ ਲੱਗਦੀਆਂ ਹਨ ਪਰ ਇਕ ਸਮਾਜ ਦੇ ਰੂਪ 'ਚ ਸਾਡੀ ਪਛਾਣ 'ਤੇ ਦੂਰ-ਦੂਰ ਤੱਕ ਪ੍ਰਭਾਵ ਪਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਜਾਣਕਾਰੀ 'ਚ ਇਕ ਗੱਲ ਆਈ ਕਿ ਜੇਕਰ ਕੋਈ ਮੁਸਲਿਮ ਔਰਤ, ਹੱਜ-ਯਾਤਰਾ ਲਈ ਜਾਣਾ ਚਾਹੁੰਦੀ ਹੈ ਤਾਂ ਉਹ ਮੇਹਰਮ ਦੇ ਬਿਨਾਂ ਨਹੀਂ ਜਾ ਸਕਦੀ ਹੈ। ਜਦੋਂ ਮੈਂ ਇਸ ਬਾਰੇ ਪਹਿਲੀ ਵਾਰ ਸੁਣਿਆ ਤਾਂ ਮੈਂ ਸੋਚਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਅਜਿਹੇ ਨਿਯਮ ਕਿਸ ਨੇ ਬਣਾਏ ਹੋਣਗੇ? ਇਹ ਭੇਦਭਾਵ ਕਿਉਂ? ਅਤੇ ਮੈਂ ਜਦੋਂ ਇਸ ਦੀ ਡੂੰਘਾਈ 'ਚ ਗਿਆ ਤਾਂ ਮੈਂ ਹੈਰਾਨ ਹੋ ਗਿਆ। ਆਜ਼ਾਦੀ ਦੇ 70 ਸਾਲ ਬਾਅਦ ਵੀ ਇਹ ਪਾਬੰਦੀ ਲਗਾਉਣ ਵਾਲੇ ਅਸੀਂ ਹੀ ਲੋਕ ਸੀ।''
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਮੁਸਲਿਮ ਔਰਤਾਂ ਨਾਲ ਅਨਿਆਂ ਹੋ ਰਿਹਾ ਸੀ ਪਰ ਕੋਈ ਚਰਚਾ ਹੀ ਨਹੀਂ ਸੀ। ਇੱਥੇ ਤੱਕ ਕਿ ਕਈ ਇਸਲਾਮਿਕ ਦੇਸ਼ਾਂ 'ਚ ਵੀ ਇਹ ਨਿਯਮ ਨਹੀਂ ਹੈ ਪਰ ਭਾਰਤ 'ਚ ਮੁਸਲਿਮ ਔਰਤਾਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਇਸ 'ਤੇ ਧਿਆਨ ਦਿੱਤਾ। ਸਾਡੇ ਘੱਟ ਗਿਣਤੀ ਕਾਰਜ ਮੰਤਰਾਲੇ ਨੇ ਜ਼ਰੂਰੀ ਕਦਮ ਵੀ ਚੁਕੇ ਅਤੇ ਇਹ 70 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਨਸ਼ਟ ਕਰ ਕੇ ਇਸ ਪਾਬੰਦੀ ਨੂੰ ਅਸੀਂ ਹਟਾ ਦਿੱਤਾ।


Related News