ਸਾਈਂ ਬਾਬਾ ਮੰਦਰ ਦੇ ਸਿੱਕੇ ਲੈਣ ਤੋਂ ਬੈਂਕਾਂ ਦਾ ਇਨਕਾਰ, ਕਿਹਾ- ਰੱਖਣ ਲਈ ਜਗ੍ਹਾ ਨਹੀਂ

06/15/2019 11:16:11 AM

ਸ਼ਿਰਡੀ— ਮਹਾਰਾਸ਼ਟਰ ਦੇ ਸ਼ਿਰਡੀ ਸਥਿਤ ਸਾਈਂ ਬਾਬਾ ਦੇ ਮੰਦਰ ਦੇ ਦਾਨਪਾਤਰ 'ਚ ਜਮ੍ਹਾ ਸਿੱਕਿਆਂ ਨੂੰ ਲੈਣ ਤੋਂ ਬੈਂਕ ਨੇ ਮਨ੍ਹਾ ਕਰ ਦਿੱਤਾ। ਬੈਂਕ 'ਚ ਸਿੱਕੇ ਰੱਖਣ ਦੀ ਜਗ੍ਹਾ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਬੈਂਕਾਂ ਨੇ ਕਰੀਬ ਡੇਢ ਕਰੋੜ ਰੁਪਏ ਦੇ ਸਿੱਕੇ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ਼੍ਰੀ ਸਾਈਂ ਬਾਬਾ ਸੰਸਥਾ ਟਰੱਸਟ ਦੇ ਸੀ.ਈ.ਓ. ਦੀਪਕ ਮੁੰਗਲੀਕਰ ਨੇ ਇਹ ਜਾਣਾਕਰੀ ਦਿੱਤੀ ਹੈ। ਮੁੰਗਲੀਕਰ ਨੇ ਇਨ੍ਹਾਂ ਬੈਂਕਾਂ ਤੋਂ ਇਲਾਵਾ ਆਰ.ਬੀ.ਆਈ. ਤੋਂ ਵੀ ਸਮੱਸਿਆ ਦਾ ਹੱਲ ਸੁਲਝਾਉਣ ਦੀ ਅਪੀਲ ਕੀਤੀ ਹੈ।

ਹਫ਼ਤੇ 'ਚ 2 ਵਾਰ ਹੁੰਦੀ ਹੈ ਦਾਨਪਾਤਰ ਦੀ ਧਨ ਰਾਸ਼ੀ ਦੀ ਗਿਣਤੀ
ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ ਰਿਜ਼ਰਵ ਬੈਂਕ ਸਮੇਤ ਕਈ ਬੈਂਕਾਂ ਨੂੰ ਪੱਤਰ ਲਿਖ ਕੇ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ,''ਬੈਂਕ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਹਫ਼ਤੇ 'ਚ 2 ਵਾਰ ਮੰਦਰ ਦੇ ਦਾਨਪਾਤਰ ਦੀ ਧਨ ਰਾਸ਼ੀ ਦੀ ਗਿਣਤੀ ਕੀਤੀ ਜਾਂਦੀ ਹੈ। ਇਸ ਦੌਰਾਨ ਔਸਤਨ 2 ਕਰੋੜ ਰੁਪਏ ਦੇ ਨੋਟ ਅਤੇ 5 ਲੱਖ ਰੁਪਏ ਸਿੱਕੇ ਗਿਣੇ ਜਾਂਦੇ ਹਨ।'' ਉਨ੍ਹਾਂ ਨੇ ਕਿਹਾ ਕਿ ਮੰਦਰ ਦੇ ਸਿੱਕੇ ਅਤੇ ਕੈਸ਼ ਦੇਸ਼ 8 ਰਾਸ਼ਟਰੀਕ੍ਰਿਤ ਬੈਂਕਾਂ 'ਚ ਰੋਟੇਸ਼ਨ ਬੇਸਿਸ 'ਤੇ ਜਮ੍ਹਾ ਕੀਤੇ ਜਾਂਦੇ ਹਨ।'']

ਬੈਂਕਾਂ ਕੋਲ ਸਿੱਕੇ ਰੱਖਣ ਦੀ ਜਗ੍ਹਾ ਨਹੀਂ
ਦੀਪਕ ਨੇ ਦੱਸਿਆ,''ਪਿਛਲੇ ਕੁਝ ਮਹੀਨਿਆਂ ਤੋਂ ਬੈਂਕ ਸਾਨੂੰ ਦੱਸ ਰਹੇ ਹਨ ਕਿ ਉਨ੍ਹਾਂ ਦੇ ਇੱਥੇ ਸਿੱਕੇ ਰੱਖਣ ਦੀ ਜਗ੍ਹਾ ਨਹੀਂ ਹੈ। ਅਜਿਹੇ 'ਚ ਅਸੀਂ ਇਨ੍ਹਾਂ ਬੈਂਕਾਂ ਤੋਂ ਇਲਾਵਾ ਰਿਜ਼ਰਵ ਬੈਂਕ ਨੂੰ ਵੀ ਇਸ ਮੁੱਦੇ ਨੂੰ ਸੁਲਝਾਉਣ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਫਿਲਹਾਲ ਐੱਸ.ਐੱਸ. ਐੱਸ.ਟੀ. ਵਲੋਂ ਇਕੱਠੇ ਡੇਢ ਕਰੋੜ ਰੁਪਏ ਦੇ ਸਿੱਕੇ ਬੈਂਕਾਂ 'ਚ ਜਮ੍ਹਾ ਹੋਣ ਲਈ ਤਿਆਰ ਹਨ ਅਤੇ ਬੈਂਕ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਹਨ।


DIsha

Content Editor

Related News