ਇਸ ਛੋਟੀ ਜਿਹੀ ਗਲਤੀ ਕਾਰਨ ਫੜੇ ਗਏ ਸਾਹਿਲ ਤੇ ਮੁਸਕਾਨ! ਸੌਰਭ ਕਤਲ ਕੇਸ ਦਾ ਕਾਲਾ ਸੱਚ ਆਇਆ ਸਾਹਮਣੇ
Monday, Mar 24, 2025 - 05:01 PM (IST)

ਵੈੱਬ ਡੈਸਕ : ਮੇਰਠ 'ਚ ਹੋਏ ਸੌਰਭ ਕਤਲ ਕਾਂਡ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਸਾਹਿਲ ਤੇ ਮੁਸਕਾਨ ਨੇ ਬਹੁਤ ਹੀ ਚਲਾਕੀ ਨਾਲ ਕਤਲ ਦੀ ਯੋਜਨਾ ਬਣਾਈ ਸੀ। ਪਰ ਇੱਕ ਗਲਤੀ ਨੇ ਉਨ੍ਹਾਂ ਦੇ ਗੁਨਾਹ ਦਾ ਪਰਦਾਫਾਸ਼ ਕਰ ਦਿੱਤਾ। ਜਾਂਚ ਦੇ ਅਨੁਸਾਰ 3 ਮਾਰਚ ਦੀ ਰਾਤ ਨੂੰ ਸਾਹਿਲ ਤੇ ਮੁਸਕਾਨ ਨੇ ਮਿਲ ਕੇ ਸੌਰਭ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਲਾਸ਼ ਨੂੰ ਟੁਕੜਿਆਂ 'ਚ ਕੱਟ ਦਿੱਤਾ ਗਿਆ ਅਤੇ ਇੱਕ ਨੀਲੇ ਡਰੱਮ ਵਿੱਚ ਸੀਮਿੰਟ ਨਾਲ ਪੈਕ ਕੀਤਾ ਗਿਆ। ਘਟਨਾ ਤੋਂ ਬਾਅਦ, ਦੋਵੇਂ ਹਿਮਾਚਲ ਟ੍ਰਿਪ ਲਈ ਗਏ ਸਨ ਤੇ 17 ਮਾਰਚ ਨੂੰ ਵਾਪਸ ਆ ਗਏ। ਦੋਵਾਂ ਨੇ ਡਰੰਮ ਸੁੱਟਣ ਲਈ ਮਜ਼ਦੂਰਾਂ ਨੂੰ ਬੁਲਾਇਆ। ਪਰ ਸੀਮਿੰਟ ਨਾਲ ਭਰਿਆ ਡਰੱਮ ਤੇ ਲਾਸ਼ ਇੰਨੀ ਭਾਰੀ ਸੀ ਕਿ ਮਜ਼ਦੂਰ ਇਸਨੂੰ ਚੁੱਕ ਨਹੀਂ ਸਕੇ। ਜਿਵੇਂ ਹੀ ਡਰੰਮ ਦਾ ਢੱਕਣ ਖੁੱਲ੍ਹਿਆ, ਅੰਦਰੋਂ ਇੱਕ ਬਦਬੂ ਫੈਲ ਗਈ। ਮਜ਼ਦੂਰਾਂ ਨੂੰ ਸ਼ੱਕ ਹੋਇਆ ਅਤੇ ਉਹ ਉੱਥੋਂ ਚਲੇ ਗਏ। ਇਸ ਦੌਰਾਨ ਮੁਸਕਾਨ ਡਰ ਗਈ ਅਤੇ ਆਪਣੇ ਮਾਪਿਆਂ ਕੋਲ ਚਲੀ ਗਈ।
ਇਕਬਾਲੀਆ ਬਿਆਨ ਤੋਂ ਬਾਅਦ ਗ੍ਰਿਫ਼ਤਾਰ
ਜਦੋਂ ਮੁਸਕਾਨ ਦੇ ਮਾਪਿਆਂ ਨੇ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਕਤਲ ਦੀ ਗੱਲ ਕਬੂਲ ਕਰ ਲਈ। ਇਸ ਤੋਂ ਬਾਅਦ ਉਹ ਉਸਨੂੰ ਪੁਲਸ ਕੋਲ ਲੈ ਗਏ। ਪੁੱਛਗਿੱਛ ਦੌਰਾਨ ਮੁਸਕਾਨ ਨੇ ਦੱਸਿਆ ਕਿ ਉਸਨੇ ਅਤੇ ਸਾਹਿਲ ਨੇ ਮਿਲ ਕੇ ਸੌਰਭ ਦਾ ਕਤਲ ਕੀਤਾ ਸੀ। ਇਸ ਬਿਆਨ ਤੋਂ ਬਾਅਦ, ਪੁਲਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇੱਕ ਗੁਆਂਢੀ ਦੇ ਅਨੁਸਾਰ, ਸਾਹਿਲ ਅਕਸਰ ਮੁਸਕਾਨ ਨੂੰ ਮਿਲਣ ਜਾਂਦਾ ਸੀ, ਪਰ ਕਿਸੇ ਨੂੰ ਸ਼ੱਕ ਨਹੀਂ ਸੀ ਕਿ ਉਹ ਇੰਨਾ ਘਿਨਾਉਣਾ ਅਪਰਾਧ ਕਰ ਸਕਦੇ ਹਨ। 17 ਮਾਰਚ ਨੂੰ ਮੁਸਕਾਨ ਨੂੰ ਚੁੱਪਚਾਪ ਬੈਠਾ ਦੇਖਿਆ ਗਿਆ ਪਰ ਉਦੋਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਗ੍ਰਿਫ਼ਤਾਰੀ ਤੋਂ ਬਾਅਦ ਮੁਸਕਾਨ ਅਤੇ ਸਾਹਿਲ ਦੋਵਾਂ ਨੇ ਸਰਕਾਰੀ ਵਕੀਲ ਦੀ ਮੰਗ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਉਸਦੀ ਅਪੀਲ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵੇਲੇ ਦੋਵੇਂ ਵੱਖ-ਵੱਖ ਬੈਰਕਾਂ ਵਿੱਚ ਰਹਿ ਰਹੇ ਹਨ। ਜੇਲ੍ਹ ਅਧਿਕਾਰੀਆਂ ਅਨੁਸਾਰ ਦੋਵਾਂ ਦੀ ਮਾਨਸਿਕ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਉਹ ਖਾਣਾ ਖਾ ਰਹੇ ਹਨ ਅਤੇ ਉਨ੍ਹਾਂ ਦੀ ਸਲਾਹ ਵੀ ਲਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8