ਸੁਬਰਤ ਰਾਏ ਸਹਾਰਾ ਦੀਆਂ ਅਸਥੀਆਂ ਪ੍ਰਯਾਗਰਾਜ, ਵਾਰਾਣਸੀ ਤੇ ਹਰਿਦੁਆਰ ’ਚ ਸੰਗਮ ’ਚ ਵਿਸਰਜਿਤ
Thursday, Nov 23, 2023 - 12:04 PM (IST)
ਲਖਨਊ– ਸਹਾਰਾਸ਼੍ਰੀ ਸੁਬਰਤ ਰਾਏ ਸਹਾਰਾ ਦੀਆਂ ਅਸਥੀਆਂ ਹਰਿਦੁਆਰ ਅਤੇ ਵਾਰਾਣਸੀ ’ਚ ਪਵਿੱਤਰ ਗੰਗਾ ਨਦੀ ਅਤੇ ਪ੍ਰਯਾਗਰਾਜ ਵਿਚ ਸੰਗਮ ’ਤੇ ਸਹਾਰਾਸ਼੍ਰੀ ਜੀ ਦੇ ਛੋਟੇ ਭਰਾ ਅਤੇ ਸਹਾਰਾ ਇੰਡੀਆ ਪਰਿਵਾਰ ਦੇ ਡਿਪਟੀ ਪ੍ਰਬੰਧਨ ਕਰਮਚਾਰੀ ਜੁਆਏਬ੍ਰੋਤੋ ਰਾਏ ਨੇ ਸ਼੍ਰੀ ਓ. ਪੀ. ਨਾਲ ਵਿਸਰਜਿਤ ਕੀਤੀਆਂ। ਬੁੱਧਵਾਰ ਭਾਵ 22 ਨਵੰਬਰ ਨੂੰ ਹਰਿਦੁਆਰ ’ਚ ਅਸਥੀਆਂ ਵਿਸਰਜਿਤ ਕੀਤੀਆਂ ਗਈਆਂ ਜਦ ਕਿ ਬੀਤੇ ਦਿਨ ਭਾਵ 21 ਨਵੰਬਰ ਨੂੰ ਪ੍ਰਯਾਗਰਾਜ ਅਤੇ ਵਾਰਾਣਸੀ ਵਿਚ ਸੰਗਮ ’ਚ ਵੀ ਅਸਥੀਆਂ ਵਿਸਰਜਿਤ ਕੀਤੀਆਂ ਗਈਆਂ। ਹਰੇਕ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਲੋਕ ਅਤੇ ਸਹਾਰਾ ਵਰਕਰ ਇਕੱਠੇ ਹੋਏ ਅਤੇ ਅਸਥੀਆਂ ਵਿਸਰਜਿਤ ਕਰਨ ਲਈ ਕਲਸ਼ ਲੈ ਕੇ ਅੱਗੇ ਵਧੇ। ਇਸ ਤੋਂ ਇਲਾਵਾ ਸਹਾਰਾਸ਼੍ਰੀ ਜੀ ਦੀਆਂ ਅਸਥੀਆਂ 29 ਨਵੰਬਰ ਨੂੰ ਐਂਬੀ ਵੈੱਲੀ ਸਿਟੀ ’ਚ ਵਿਸਰਜਿਤ ਕੀਤੀਆਂ ਜਾਣਗੀਆਂ।
ਸਹਾਰਾਸ਼੍ਰੀ ਜੀ ਦਾ ਬੀਤੀ 14 ਨਵੰਬਰ ਨੂੰ ਰਾਤ 10.30 ਵਜੇ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਅਤੇ ਮੈਡੀਕਲ ਰਿਸਰਚ ਇੰਸਟੀਚਿਊਟ ਵਿਚ ਦਿਹਾਂਤ ਹੋ ਗਿਆ ਸੀ। ਬੀਤੇ ਕੁੱਝ ਦਿਨਾਂ ’ਚ ਕਈ ਹਸਤੀਆਂ ਨੇ ਸਰਧਾਂਜਲੀ ਦਿੱਤੀ ਜਿਨ੍ਹਾਂ ਵਿਚੋਂ ਸਟਾਰ ਆਫ ਦਿ ਮਿਲੇਨੀਅਮ ਅਮਿਤਾਭ ਬੱਚਨ, ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਯੂ. ਪੀ. ਦੇ ਉੱਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਜੀ, ਭਾਰਤ ਦੀ ਸਟਾਰ ਸ਼ਟਲਰ ਸ਼੍ਰੀਮਤੀ ਪੀ. ਵੀ. ਸਿੰਧੂ, ਯੁਵਰਾਜ ਸਿੰਘ, ਸ਼੍ਰੀਮਤੀ ਸਾਈਨਾ ਨੇਹਵਾਲ, ਪੁਲੇਲਾ ਗੋਪੀਚੰਦ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁੱਖ, ਅਨੁਪਮ ਖੇਰ, ਸੋਨੂ ਨਿਗਮ, ਮਧੁਰ ਭੰਡਾਰਕਰ, ਸ਼੍ਰੀਮਤੀ ਸਿਮਤਾ ਠਾਕਰੇ, ਬ੍ਰਾਇਨ ਸਿਲਾਸ ਅਤੇ ਹੋਰ ਲੋਕ ਸ਼ਾਮਲ ਸਨ। ਉਨ੍ਹਾਂ ਸਾਰਿਆਂ ਨੇ ਸਹਾਰਾਸ਼੍ਰੀ ਜੀ ਦੇ ਦਿਹਾਂਤ ਨੂੰ ਦੇਸ਼ ਲਈ ਕਦੀ ਦਾ ਪੂਰਾ ਹੋਣ ਵਾਲਾ ਘਾਟਾ ਦੱਸਿਆ।