ਭਗਵਾ ਕੱਪੜੇ ਪਾ ਕੇ ਲੋਕ ਚੂਰਨ ਵੇਚ ਰਹੇ ਅਤੇ ਰੇਪ ਕਰ ਰਹੇ ਹਨ : ਦਿਗਵਿਜੇ

Tuesday, Sep 17, 2019 - 04:04 PM (IST)

ਭਗਵਾ ਕੱਪੜੇ ਪਾ ਕੇ ਲੋਕ ਚੂਰਨ ਵੇਚ ਰਹੇ ਅਤੇ ਰੇਪ ਕਰ ਰਹੇ ਹਨ : ਦਿਗਵਿਜੇ

ਭੋਪਾਲ— ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਮੰਗਲਵਾਰ ਨੂੰ ਵਿਵਾਦਪੂਰਨ ਬਿਆਨ ਦਿੱਤਾ। ਦਿਗਵਿਜੇ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਨਾਤਨ ਧਰਮ ਨੂੰ ਬਦਨਾਮ ਕੀਤਾ ਹੈ, ਉਨ੍ਹਾਂ ਨੂੰ ਭਗਵਾਨ ਵੀ ਮੁਆਫ਼ ਨਹੀਂ ਕਰੇਗਾ। ਅੱਜ ਭਗਵਾ ਪਾਉਣ ਵਾਲੇ ਲੋਕ ਚੂਰਨ ਵੇਚ ਰਹੇ ਹਨ, ਭਗਵਾਨ ਕੱਪੜੇ ਪਾ ਲੋਕ ਰੇਪ ਕਰ ਰਹੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਆਪਣੇ ਬਿਆਨ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਬਿਆਨ ਨਾਲ ਕਾਂਗਰਸ ਪਾਰਟੀ ਨੂੰ ਕਈ ਵਾਰ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਦਿਗਵਿਜੇ ਸਿੰਘ ਨੇ ਭਾਜਪਾ ਅਤੇ ਬਜਰੰਗ ਦਲ 'ਤੇ ਵਿਵਾਦਪੂਰਨ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੁਸਲਮਾਨਾਂ ਤੋਂ ਵਧ ਗੈਰ-ਮੁਸਲਮਾਨ ਆਈ.ਐੱਸ.ਆਈ. ਲਈ ਜਾਸੂਸੀ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਅਤੇ ਬਜਰੰਗ ਦਲ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਤੋਂ ਪੈਸਾ ਲੈਣ ਦਾ ਵੀ ਦੋਸ਼ ਲਗਾਇਆ ਸੀ।

ਧਾਰਾ-370 ਨੂੰ ਲੈ ਕੇ ਦਿਗਵਿਜੇ ਸਿੰਘ ਨੇ ਕਿਹਾ ਸੀ ਕਿ ਕੌਮਾਂਤਰੀ ਮੀਡੀਆ ਦਾ ਸੰਦਰਭ ਲੈਣ ਅਤੇ ਦੇਖਣ ਕਿ ਕਸ਼ਮੀਰ 'ਚ ਕੀ ਹੋ ਰਿਹਾ ਹੈ। ਮੋਦੀ ਸਰਕਾਰ ਨੇ ਅੱਗ 'ਚ ਹੱਥ ਪਾਇਆ ਹੈ। ਕਸ਼ਮੀਰ ਨੂੰ ਬਚਾਉਣਾ ਸਾਡੀ ਪਹਿਲ ਹੈ। ਮੋਦੀ ਜੀ, ਅਮਿਤ ਸ਼ਾਹ ਜੀ ਅਤੇ ਅਜੀਤ ਡੋਭਾਲ ਜੀ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਾ ਹਾਂ, ਨਹੀਂ ਤਾਂ ਅਸੀਂ ਕਸ਼ਮੀਰ ਗਵਾ ਦੇਵਾਂਗੇ। ਇਸ ਸਾਲ ਜੁਲਾਈ 'ਚ ਆਰ.ਐੱਸ.ਐੱਸ. ਵਿਰੁੱਧ ਹਮਲਾ ਜਾਰੀ ਰੱਖਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਦੋਸ਼ ਲਗਾਇਆ ਸੀ ਕਿ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇਸ਼ 'ਚ ਅੱਤਵਾਦ ਫੈਲਾਉਣ 'ਚ ਸਰਗਰਮ ਹਨ ਅਤੇ ਮੁੰਬਈ 'ਚ ਤਾਜ਼ਾ ਅੱਤਵਾਦੀ ਹਮਲੇ ਦੀ ਜਾਂਚ ਦੇ ਦਾਇਰੇ 'ਚ ਸਾਰੇ ਅੱਤਵਾਦੀ ਸੰਗਠਨਾਂ ਨਾਲ ਹਿੰਦੂ ਸੰਗਠਨਾਂ ਨੂੰ ਵੀ ਲਿਆਇਆ ਜਾਣਾ ਚਾਹੀਦਾ।


author

DIsha

Content Editor

Related News