ਰੂਸ ਪੀ.ਐੱਮ. ਮੋਦੀ ਨੂੰ ਦੇਵੇਗਾ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ

04/12/2019 4:20:37 PM

ਮਾਸਕੋ/ਨਵੀਂ ਦਿੱਲੀ (ਬਿਊਰੋ)— ਸੰਯੁਕਤ ਅਰਬ ਅਮੀਰਾਤ ਦੇ ਬਾਅਦ ਹੁਣ ਰੂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ 'ਆਰਡਰ ਆਫ ਦੀ ਸੈਂਟ ਐਂਡਰਿਊ ਦੀ ਅਪੋਸਟਲ' ਦੇਣ ਦਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀ ਇਸ ਦੀ ਮਨਜ਼ੂਰ ਦੇ ਦਿੱਤੀ ਹੈ।

 

ਭਾਰਤ ਅਤੇ ਰੂਸ ਵਿਚਾਲੇ ਦੋ-ਪੱਖੀ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਵਿਚ ਸ਼ਾਨਦਾਰ ਯੋਗਦਾਨ ਦੇਣ ਲਈ ਪੀ.ਐੱਮ. ਮੋਦੀ ਨੰ ਇਸ ਸਨਮਾਨ ਲਈ ਚੁਣਿਆ ਗਿਆ। ਰੂਸੀ ਦੂਤਘਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਇਹ ਸਨਮਾਨ ਐਲੀਜ਼ਾਬੇਥ, ਜੌਰਜ ਡਬਲਊ ਬੁਸ਼, ਵਲਾਦੀਮੀਰ ਪੁਤਿਨ, ਨਿਕੋਲਸ ਸਰਕੋਜ਼ੀ, ਸ਼ੀ ਜਿਨਪਿੰਗ ਅਤੇ ਐਂਜਲਾ ਮਾਰਕੇਲ ਨੂੰ ਵੀ ਮਿਲ ਚੁੱਕਿਆ ਹੈ।


Vandana

Content Editor

Related News