ਆਰਥਿਕ ਜਨਗਣਨਾ ਕਰਨ ਪਹੁੰਚੀ ਟੀਮ ਨੂੰ NRC ਵਾਲੇ ਸਮਝ ਕੇ ਪੇਂਡੂਆਂ ਨੇ ਬਣਾਇਆ ਬੰਧਕ
Thursday, Feb 20, 2020 - 01:19 AM (IST)

ਨੋਇਡਾ - ਗ੍ਰੇਟਰ ਨੋਇਡਾ ਦੇ ਇਕ ਪਿੰਡ ਵਿਚ ਆਰਥਿਕ ਜਨਗਣਨਾ ਕਰਨ ਵਾਲੀ ਟੀਮ ਨੂੰ ਬੰਧਕ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸੰਬੰਧ ਵਿਚ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗ੍ਰੇਟਰ ਨੋਇਡਾ ਦੇ ਛੌਲਸ ਪਿੰਡ ਵਿਚ ਮੰਗਲਵਾਰ ਨੂੰ ਆਰਥਿਕ ਜਨਗਣਨਾ ਕਰਨ ਲਈ ਪਿੰਡ ਵਿਚ ਪਹੁੰਚੀ ਟੀਮ ਨੂੰ ਐੱਨ. ਆਰ. ਸੀ. ਦਾ ਸਰਵੇ ਕਰਨ ਵਾਲੇ ਸਮਝ ਕੇ ਪੇਂਡੂਆਂ ਨੇ ਬੰਧਕ ਬਣਾ ਲਿਆ। ਹਾਲਾਂਕਿ, ਇਸ ਮਾਮਲੇ ਦੇ ਤੂਲ ਫੜਣ ਤੋਂ ਬਾਅਦ ਕੁਝ ਦੇਰ ਬਾਅਦ ਹੀ ਸਭ ਨੂੰ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਜਾਰਚਾ ਕੋਤਵਾਲੀ ਵਿਚ 50 ਲੋਕਾਂ ਦੇ ਖਿਲਾਫ ਰਿਪੋਰਟ ਦਰਜ ਕਰ ਜਾਂਚ ਸ਼ੁਰੂਕਰ ਦਿੱਤੀ ਹੈ। ਪੇਂਡੂਆਂ ਦੇ ਮਨ ਵਿਚ ਕਿਸ ਗੱਲ ਨੂੰ ਲੈ ਕੇ ਡਰ ਹੈ, ਇਹ ਫਿਲਹਾਲ ਪਤਾ ਨਹੀਂ ਚੱਲ ਸਕਿਆ ਹੈ।