ਯੂ.ਪੀ. ''ਚ ਟੀਕਾਕਰਣ ਲਈ ਨਿਯਮ ਤੈਅ, ਰਜਿਸਟ੍ਰੇਸ਼ਨ ਅਤੇ ਫੋਟੋ ਆਈ.ਡੀ. ਲਾਜ਼ਮੀ

01/12/2021 9:32:47 PM

ਲਖਨਊ - ਦੇਸ਼ ਵਿੱਚ ਕੋਰੋਨਾ ਦਾ ਟੀਕਾ ਲਗਾਉਣ ਦੀ ਮੁਹਿੰਮ 16 ਜਨਵਰੀ ਤੋਂ ਸ਼ੁਰੂ ਹੋਵੇਗੀ। ਉਸ ਤੋਂ ਪਹਿਲਾਂ ਸਾਰੇ ਸੂਬੇ ਟੀਕਾਕਰਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਲੱਗੇ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਟੀਕਾਕਰਣ ਲਈ ਨਿਯਮ ਵੀ ਤੈਅ ਕਰ ਦਿੱਤੇ ਹਨ। ਯੋਗੀ ਸਰਕਾਰ ਵਲੋਂ ਮੰਗਲਵਾਰ ਨੂੰ ਇਸ ਸੰਬੰਧ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ- ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਸਰਕਾਰ ਦੇ ਹੁਕਮ ਮੁਤਾਬਕ, ਕੋਰੋਨਾ ਵੈਕਸੀਨੇਸ਼ਨ ਲਈ ਪੰਜੀਕਰਣ ਲਾਜ਼ਮੀ ਹੈ। ਪੰਜੀਕਰਣ ਤੋਂ ਬਾਅਦ ਹੀ ਸੈਸ਼ਨ ਸਥਾਨ ਅਤੇ ਸਮੇਂ ਦੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫੋਟੋ ਆਈ.ਡੀ. ਦਾ ਵੈਰੀਫਿਕੇਸ਼ਨ ਵੀ ਲਾਜ਼ਮੀ ਹੈ। ਜੇਕਰ ਕੋਈ ਵਿਅਕਤੀ ਫੋਟੋ ਆਈ.ਡੀ. ਵਿਖਾਉਣ ਵਿੱਚ ਅਸਮਰਥ ਹੈ ਤਾਂ ਅਜਿਹੇ ਵਿੱਚ ਕੀ ਹੋਵੇਗਾ। ਸਰਕਾਰ ਨੇ ਇਸਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਫੋਟੋ ਆਈ.ਡੀ. ਪੰਜੀਕਰਣ ਸਥਾਨ 'ਤੇ ਪੰਜੀਕਰਣ ਅਤੇ ਵੈਰੀਫਿਕੇਸ਼ਨ ਦੋਨਾਂ ਲਈ ਜ਼ਰੂਰੀ ਹੈ। ਤਾਂਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਲੋੜੀਂਦੇ ਵਿਅਕਤੀ ਨੂੰ ਵੈਕਸੀਨ ਲਗਾਈ ਗਈ ਹੈ।

ਦੱਸ ਦਈਏ ਕਿ ਸੀ.ਐੱਮ. ਯੋਗੀ ਨੇ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਸਮੇਂ ਤੋਂ ਪਹਿਲਾਂ ਸਾਰੇ ਪ੍ਰਬੰਧ ਪੂਰੇ ਕਰਨ ਦੇ ਵੀ ਹੁਕਮ ਦਿੱਤੇ ਸਨ। ਉਨ੍ਹਾਂ ਨੇ ਕੋਵਿਡ-19 ਦੀ ਟੈਸਟਿੰਗ ਨੂੰ ਜ਼ਿਆਦਾ ਤੋਂ ਜ਼ਿਆਦਾ ਕਰਨ ਅਤੇ ਲੋਕਾਂ ਨੂੰ ਲਗਾਤਾਰ ਜਾਗਰੁਕ ਕਰਨ 'ਤੇ ਜੋਰ ਦਿੱਤਾ। ਸੀ.ਐੱਮ. ਯੋਗੀ ਨੇ ਕਿਹਾ ਸੀ ਕਿ ਕੋਵਿਡ-19 ਵੈਕਸੀਨੇਸ਼ਨ ਦਾ ਕੰਮ ਭਾਰਤ ਸਰਕਾਰ ਵਲੋਂ ਜਾਰੀ ਗਾਈਡਲਾਈਨ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨਿਰਧਾਰਤ ਹੁਕਮਾਂ ਦਾ ਹਰ ਹਾਲਤ ਵਿੱਚ ਪਾਲਣ ਹੋਣਾ ਚਾਹੀਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News