‘ਆਧਾਰ’ ਨੂੰ ਵੋਟਰ ਸੂਚੀ ਨਾਲ ਜੋੜਣ ਬਾਰੇ ਨਿਯਮ ਜਲਦੀ ਹੋ ਸਕਦੇ ਹਨ ਜਾਰੀ : ਸੁਸ਼ੀਲ ਚੰਦਰਾ

05/15/2022 1:22:53 AM

ਨਵੀਂ ਦਿੱਲੀ- ਸ਼ਨੀਵਾਰ ਸ਼ਾਮ ਸੇਵਾਮੁਕਤ ਹੋਏ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਸਰਕਾਰ ਆਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਜੋੜਣ ਬਾਰੇ ਜਲਦੀ ਹੀ ਨਿਯਮ ਜਾਰੀ ਕਰ ਸਕਦੀ ਹੈ। ਚੰਦਰਾ ਨੇ ਇਕ ਖਬਰ ਏਜੰਸੀ ਨੂੰ ਕਿਹਾ ਕਿ ਵੋਟਰਾਂ ਲਈ ਆਧਾਰ ਦੀ ਜਾਣਕਾਰੀ ਸਾਂਝੀ ਕਰਨੀ ਉਨ੍ਹਾਂ ਦੀ ਮਰਜ਼ੀ ’ਤੇ ਨਿਰਭਰ ਹੋਵੇਗਾ ਪਰ ਇੰਝ ਨਾ ਕਰਨ ਵਾਲੇ ਲੋਕਾਂ ਨੂੰ ਇਸ ਸਬੰਧੀ ਢੁੱਕਵਾਂ ਕਾਰਨ ਦਸਣਾ ਹੋਵੇਗਾ। ਚੋਣ ਕਮਿਸ਼ਨ ਨੇ ਉਨ੍ਹਾਂ 5 ਸੂਬਿਆਂ ’ਚ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਜਿਥੇ 2 ਮਹੀਨੇ ਪਹਿਲਾਂ ਵੋਟਾਂ ਪਈਆਂ ਸਨ।

ਇਹ ਖ਼ਬਰ ਪੜ੍ਹੋ- PCB ਨੂੰ PSL 7 ਦੇ ਆਯੋਜਨ ਤੋਂ ਹੋਇਆ ਇੰਨੇ ਅਰਬ ਕਰੋੜ ਰੁਪਏ ਦਾ ਫਾਇਦਾ
ਉਨ੍ਹਾਂ ਕਿਹਾ ਕਿ ਬਤੌਰ ਮੁੱਖ ਚੋਣ ਕਮਿਸ਼ਨਰ, ਮੇਰੇ ਕਾਰਜਕਾਲ ਦੌਰਾਨ 2 ਪ੍ਰਮੁੱਖ ਚੋਣ ਸੁਧਾਰ ਹੋਏ। ਇਨ੍ਹਾਂ ’ਚੋਂ ਇਕ 18 ਸਾਲ ਦੀ ਉਮਰ ਵਾਲੇ ਵੋਟਰਾਂ ਨੂੰ ਰਜਿਸਟਰਡ ਕਰਨ ਲਈ ਇਕ ਦੀ ਬਜਾਏ ਸਾਲ ’ਚ 4 ਮਿਤੀਆਂ ਉਪਲੱਬਧ ਕਰਵਾਉਣ ਦੀ ਵਿਵਸਥਾ ਸੀ ਅਤੇ ਦੂਜਾ ਵੋਟਰ ਸੂਚੀਆਂ ’ਚ ਨਕਲੀ ਇੰਦਰਾਦ ’ਤੇ ਰੋਕ ਲਾਉਣ ਲਈ ਆਧਾਰ ਕਾਰਡ ਨੂੰ ਵੋਟਰ ਸੂਚੀ ਨਾਲ ਜੋੜਣਾ ਸ਼ਾਮਲ ਹੈ। ਪਹਿਲਾਂ ਹਰ ਸਾਲ 1 ਜਨਵਰੀ ਕਟ-ਆਫ ਮਿਤੀ ਹੁੰਦੀ ਸੀ। ਅਸੀਂ ਸਰਕਾਰ ਨੂੰ ਕਿਹਾ ਕਿ ਇਹ ਸੁਧਾਰ ਬਹੁਤ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਜਲਦੀ ਹੋਣੀ ਚਾਹੀਦੀ ਹੈ ਕਿਉਂਕਿ ਉਹ 18 ਸਾਲ ਦੇ ਹੋ ਗਏ ਹਨ। ਇਹ ਸੁਧਾਰ ਪਿਛਲੇ 20 ਸਾਲ ਤੋਂ ਲਟਕਿਆ ਹੋਇਆ ਸੀ।

ਇਹ ਖ਼ਬਰ ਪੜ੍ਹੋ- Iga Swiatek ਲਗਾਤਾਰ 27 ਜਿੱਤ ਦੇ ਰਿਕਾਰਡ ਦੀ ਬਰਾਬਰੀ ਦੇ ਨਾਲ Italy Open ਦੇ ਫਾਈਨਲ 'ਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News