1 ਨਵੰਬਰ ਤੋਂ ਬਦਲ ਜਾਣਗੇ ਇਹ ਨਿਯਮ, ਜਾਣੋ ਕੀ ਪਵੇਗਾ ਤੁਹਾਡੇ ''ਤੇ ਅਸਰ
Thursday, Oct 31, 2024 - 01:42 PM (IST)
ਨਵੀਂ ਦਿੱਲੀ- 1 ਨਵੰਬਰ ਯਾਨੀ ਕਿ ਭਲਕੇ ਤੋਂ ਕਈ ਨਿਯਮਾਂ ਵਿਚ ਬਦਲਾਅ ਹੋਣ ਵਾਲਾ ਹੈ। ਇਸ ਦਾ ਅਸਰ ਆਮ ਲੋਕਾਂ ਦੀ ਜੇਬ 'ਤੇ ਵੀ ਪਵੇਗਾ। ਕ੍ਰੇਡਿਟ ਕਾਰਡ, ਟਰੇਨ ਟਿਕਟ ਤੋਂ ਲੈ ਕੇ FD ਡੈੱਡਲਾਈਨ ਤੱਕ ਦੇ ਨਿਯਮ 1 ਨਵੰਬਰ ਤੋਂ ਬਦਲ ਜਾਣਗੇ। ਇਸ ਦਾ ਸਿੱਧਾ ਅਸਰ ਤੁਹਾਡੇ 'ਤੇ ਪੈਣ ਵਾਲਾ ਹੈ। ਆਓ ਜਾਣਦੇ ਹਾਂ ਅਗਲੇ ਮਹੀਨੇ ਕੀ-ਕੀ ਨਿਯਮ ਬਦਲ ਰਹੇ ਹਨ।
ਟਰੇਨ ਟਿਕਟ 'ਚ ਬਦਲਾਅ
1 ਨਵੰਬਰ ਤੋਂ ਟਰੇਨ ਟਿਕਟ ਬੁਕਿੰਗ ਕਰਨ ਦੇ ਨਿਯਮ ਬਦਲਣ ਜਾ ਰਹੇ ਹਨ। ਹੁਣ ਤੁਸੀਂ ਟਰੇਨ ਟਿਕਟ ਨੂੰ ਪਹਿਲਾਂ ਵਾਂਗ 120 ਦਿਨ ਪਹਿਲਾ ਨਹੀਂ ਸਗੋਂ ਸਿਰਫ਼ 60 ਦਿਨ ਪਹਿਲਾਂ ਹੀ ਬੁੱਕ ਕਰ ਸਕੋਗੇ। ਰੇਲਵੇ ਨੇ ਐਡਵਾਂਸ ਟਿਕਟ ਬੁਕਿੰਗ ਦੇ ਨਿਯਮਾਂ ਵਿਚ ਇਹ ਬਦਲਾਅ ਯਾਤਰੀਆਂ ਲਈ ਟਿਕਟ ਬੁਕਿੰਗ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਕੀਤਾ ਹੈ।
ਮਨੀ ਟਰਾਂਸਫ਼ਰ ਦਾ ਨਿਯਮ
ਭਾਰਤੀ ਰਿਜ਼ਰਵ ਬੈਂਕ (RBI) ਨੇ ਘਰੇਲੂ ਮਨੀ ਟਰਾਂਸਫਰ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ, ਜੋ ਕਿ 1 ਨਵੰਬਰ 2024 ਤੋਂ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਦਾ ਉਦੇਸ਼ ਧੋਖਾਧੜੀ ਲਈ ਬੈਂਕਿੰਗ ਚੈਨਲਾਂ ਦੀ ਦੁਰਵਰਤੋਂ ਨੂੰ ਰੋਕਣਾ ਹੈ।
ਕ੍ਰੇਡਿਟ ਕਾਰਡ ਨਿਯਮ
ਸਟੇਟ ਬੈਂਕ ਆਫ਼ ਇੰਡੀਆ (SBI) ਦੀ ਸਬਸਿਡੀਅਰੀ SBI ਕਾਰਡ ਇਕ ਨਵੰਬਰ ਤੋਂ ਵੱਡਾ ਬਦਲਾਅ ਲਾਗੂ ਕਰਨ ਜਾ ਰਹੀ ਹੈ, ਜੋ ਇਸ ਦੇ ਕ੍ਰੇਡਿਟ ਕਾਰਡ ਜ਼ਰੀਏ ਯੂਟੀਲਿਟੀ ਬਿੱਲ ਪੇਮੈਂਟ ਅਤੇ ਫਾਈਨੈਂਸ ਚਾਰਜੇਜ਼ ਨਾਲ ਜੁੜੇ ਹੋਏ ਹਨ। 1 ਨਵੰਬਰ ਤੋਂ ਅਸੁਰੱਖਿਅਤ SBI ਕ੍ਰੇਡਿਟ ਕਾਰਡਾਂ 'ਤੇ ਹਰ ਮਹੀਨੇ 3.75 ਰੁਪਏ ਦੇ ਫਾਈਨੈਂਸ ਚਾਰਜ (ਵਿੱਤ ਖਰਚੇ) ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਬਿਜਲੀ, ਪਾਣੀ, LPG ਗੈਸ ਅਤੇ ਹੋਰ ਉਪਯੋਗੀ ਸੇਵਾਵਾਂ ਲਈ 50,000 ਰੁਪਏ ਤੋਂ ਵੱਧ ਦੇ ਭੁਗਤਾਨ 'ਤੇ 1 ਫੀਸਦੀ ਵਾਧੂ ਚਾਰਜ ਲਗਾਇਆ ਜਾਵੇਗਾ।
UPI Lite ਪਲੇਟਫਾਰਮ 'ਚ ਦੋ ਵੱਡੇ ਬਦਲਾਅ
1 ਨਵੰਬਰ 2024 ਤੋਂ UPI Lite ਪਲੇਟਫਾਰਮ 'ਚ ਦੋ ਵੱਡੇ ਬਦਲਾਅ ਹੋਣ ਜਾ ਰਹੇ ਹਨ। ਇਸ ਨਾਲ UPI Lite ਯੂਜ਼ਰਸ ਜ਼ਿਆਦਾ ਪੇਮੈਂਟ ਕਰ ਸਕਣਗੇ। RBI ਨੇ ਵੀ ਇਸ ਦੀ ਟਰਾਂਸਜੈਕਸ਼ਨ ਦੀ ਸੀਮਾ ਵਧਾ ਦਿੱਤੀ ਹੈ। ਦੂਜੇ ਬਦਲਾਅ ਤਹਿਤ ਜੇਕਰ ਤੁਹਾਡਾ UPI Lite ਬੈਲੇਂਸ ਇਕ ਨਿਸ਼ਚਿਤ ਸੀਮਾ ਤੋਂ ਹੇਠਾਂ ਚੱਲਾ ਜਾਂਦਾ ਹੈ, ਤਾਂ ਨਵੀਂ ਆਟੋ ਟਾਪ-ਅੱਪ ਫੀਚਰ ਰਾਹੀਂ UPI Lite ਵਿਚ ਫਿਰ ਤੋਂ ਪੈਸੇ ਐਡ ਹੋ ਜਾਣਗੇ। ਇਹ ਲਾਈਟ ਦੀ ਮਦਦ ਨਾਲ ਨਿਰਵਿਘਨ ਭੁਗਤਾਨਾਂ ਦੀ ਇਜਾਜ਼ਤ ਦਿੰਦੇ ਹੋਏ ਇਸ ਨਾਲ ਮੈਨੂਅਲ ਟਾਪ-ਅੱਪ ਦੀ ਜ਼ਰੂਰਤ ਖਤਮ ਹੋ ਜਾਵੇਗੀ, ਜਿਸ ਨਾਲ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਲਾਈਟ ਦੀ ਮਦਦ ਨਾਲ ਬਿਨਾਂ ਰੁੱਕੇ ਪੇਮੈਂਟ ਕੀਤੀ ਜਾ ਸਕੇਗੀ।