ਤਾਲਿਬਾਨ ਤੇ ਅੱਤਵਾਦੀਆਂ ਵਾਂਗ ਵਿਵਹਾਰ ਕਰ ਰਹੀ ਹੈ ਆਰ.ਐੱਸ.ਐੱਸ. : ਪਿੱਲਈ

Wednesday, Nov 21, 2018 - 05:38 PM (IST)

ਕੇਰਲ— ਸਬਰੀਮਾਲਾ ਮੰਦਰ ਵਿਵਾਦ ਨੂੰ ਲੈ ਕੇ ਸੀ.ਪੀ.ਐੱਮ. ਪੋਲਿਤ ਬਿਊਰੋ ਦੇ ਮੈਂਬਰ ਐੱਸ. ਰਾਮ ਚੰਦਰਨ ਪਿੱਲਈ ਨੇ ਆਰ.ਐੱਸ.ਐੱਸ. 'ਤੇ ਵੱਡਾ ਦੋਸ਼ ਲਗਾਇਆ ਹੈ। ਪਿੱਲਈ ਨੇ ਕਿਹਾ ਕਿ, 'ਆਰ.ਐੱਸ.ਐੱਸ. ਤਾਲਿਬਾਨ ਤੇ ਖਾਲਿਸਤਾਨੀ ਅੱਤਵਾਦੀਆਂ ਵਾਂਗ ਵਿਵਹਾਰ ਕਰ ਰਹੇ ਹਨ।' ਉਹ ਕਿਉਂ ਸਬਰੀਮਾਲਾ 'ਚ ਪ੍ਰੇਸ਼ਾਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ? ਰਾਮ ਚੰਦਰਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਸਬਰੀਮਾਲਾ 'ਚ ਸਭ ਕੁਝ ਸ਼ਾਂਤੀਪੂਰਨ ਤਰੀਕੇ ਨਾਲ ਹੋਣ ਦੇਣਾ ਚਾਹੀਦਾ ਹੈ।

They (RSS) are behaving like Taliban and Khalistan terrorists. Why are they trying to create trouble in Sabarimala? They should allow everything to be peaceful, they’re not doing it: S. Ramachandran Pillai CPIM Politburo member pic.twitter.com/otGcdJsSyp

— ANI (@ANI) November 21, 2018

ਦੱਸ ਦੇਈਏ ਕਿ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੇਰਲ 'ਤੇ ਸਬਰੀਮਾਲਾ ਮੰਦਰ ਨੂੰ ਲੈ ਕੇ ਹਮਲਾ ਕੀਤਾ ਸੀ। ਸਬਰੀਮਾਲਾ ਮੁੱਦੇ 'ਤੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਅਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਭਗਵਾਨ ਅਯੱਪਾ ਸਵਾਮਾ ਦੇ ਭਗਤਾਂ ਨਾਲ 'ਕੈਦੀਆਂ' ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਕੇਰਲ ਸਰਕਾਰ 'ਤੇ ਲੋਕਾਂ ਦੇ ਵਿਸ਼ਵਾਸ ਨੂੰ ਕੁਚਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂੇਦੇ ਹੋਏ ਕਿਹਾ ਕਿ ਭਾਜਪਾ ਸ਼ਰਧਾਲੂਆਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।

ਭਾਜਪਾ ਪ੍ਰਧਾਨ ਨੇ ਆਪਣੇ ਟਵੀਟ 'ਚ ਦੋਸ਼ ਲਗਾਇਆ ਕਿ ਸ਼ਰਧਾਲੂਆਂ ਨੂੰ ਕੁੜੇ ਦੇ ਢੇਰ ਤੇ ਸੁਰਾਂ ਦੇ ਰਹਿਣ ਵਾਲੀ ਥਾਂ 'ਤੇ ਰਾਤ ਗੁਜ਼ਾਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਸ਼ਾਹ ਨੇ ਕਿਹਾ, 'ਪਿਨਰਾਈ ਵਿਜਅਨ ਸਰਕਾਰ ਜਿਸ ਤਰ੍ਹਾਂ ਸਬਰੀਮਾਲਾ ਦੇ ਸੰਵੇਦਨਸ਼ੀਲ ਮਾਮਲੇ ਨੂੰ ਲੈ ਰਹੀ ਹੈ ਨਿਰਾਸ਼ਾਜਨਕ ਹੈ। ਕੇਰਲ ਪੁਲਸ ਨੌਜਵਾਨ ਲੜਕੀਆਂ, ਮਾਤਾਵਾਂ ਤੇ ਬਜ਼ੁਰਗਾਂ ਨਾਲ ਮਾੜਾ ਵਿਵਹਾਰ ਕਰ ਰਹੀ ਹੈ। ਖਾਣਾ, ਪਾਣੀ ਤੇ ਰਹਿਣ ਸਬੰਧੀ ਮੁਢਲੀ ਸੁਵਿਧਾ ਤੋਂ ਬਿਨਾਂ ਉਨ੍ਹਾਂ ਨੂੰ ਮੁਸ਼ਕਿਲ ਭਰੀ ਤਿਰਥ ਯਾਤਰਾ ਲਈ ਮਜ਼ਬੂਰ ਕਰ ਰਹੀ ਹੈ।' ਜ਼ਿਕਰਯੋਗ ਹੈ ਕਿ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਪ੍ਰਵੇਸ਼ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੇ ਫੈਸਲੇ ਤੋਂ ਬਾਅਦ ਸਬਰੀਮਾਲਾ ਤੇ ਉਸ ਦੇ ਨੇੜਲੇ ਇਲਾਕਿਆਂ 'ਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

 


Inder Prajapati

Content Editor

Related News