ਸੜਕੀ ਆਵਾਜਾਈ ਹੋਵੇਗੀ ਹੋਰ ਸੌਖਾਲੀ, CM ਖੱਟੜ ਵਲੋਂ 60 ਕਰੋੜ ਰੁਪਏ ਦੀ ਮਨਜ਼ੂਰੀ
Friday, Dec 01, 2023 - 06:21 PM (IST)
ਚੰਡੀਗੜ੍ਹ- ਹਰਿਆਣਾ 'ਚ ਸੜਕੀ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਨਿਰਵਿਘਨ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ 60.24 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ 'ਚ ਹਿਸਾਰ ਜ਼ਿਲ੍ਹੇ 'ਚ ਹਿਸਾਰ-ਘੁਡਸਾਲ ਸੜਕ ਦੇ 24.79 ਕਿਲੋਮੀਟਰ ਦੇ ਸੁਧਾਰ ਲਈ 25.84 ਕਰੋੜ ਰੁਪਏ, ਚਰਖੀ ਦਾਦਰੀ ਜ਼ਿਲ੍ਹੇ 'ਚ ਸਤਨਾਲੀ-ਬਾਢੜਾ-ਜੂਈ ਸੜਕ ਦੇ 19 ਕਿਲੋਮੀਟਰ ਦੇ ਸੁਧਾਰ ਲਈ 5.76 ਕਰੋੜ ਰੁਪਏ, ਪਲਵਲ ਜ਼ਿਲ੍ਹੇ ਵਿਚ 13.27 ਕਰੋੜ ਤੋਂ ਹੋਡਲ-ਨੂਹ-ਪਟੋਦੀ ਸੜਕ ਦਾ 26 ਕਿਲੋਮੀਟਰ ਹਿੱਸਾ, ਪਾਨੀਪਤ ਜ਼ਿਲ੍ਹੇ ਵਿਚ 5.66 ਕਰੋੜ ਰੁਪਏ ਦੀ ਲਾਗਤ ਨਾਲ ਗੰਨੌਰ-ਸ਼ਾਹਪੁਰ ਸੜਕ ਦਾ 8.4 ਕਿਲੋਮੀਟਰ ਹਿੱਸਾ ਅਤੇ ਝੱਜਰ ਜ਼ਿਲ੍ਹੇ 'ਚ 9.71 ਕਰੋੜ ਰੁਪਏ ਦੀ ਲਾਗਤ ਨਾਲ ਛਾਰਾ-ਦੁਜਾਨਾ-ਬੇਰੀ-ਕਲਾਨੌਰ ਸੜਕ ਦੇ 20.41 ਕਿਲੋਮੀਟਰ ਸੜਕ ਦੇ ਸੁਧਾਰ ਦੇ ਕੰਮ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।