ਰੇਲਵੇ ''ਚ ਨਿਕਲੀਆਂ ਨੌਕਰੀਆਂ, 10ਵੀਂ ਪਾਸ ਕਰ ਸਕਦੇ ਹਨ ਅਪਲਾਈ
Thursday, Nov 28, 2019 - 10:53 AM (IST)

ਨਵੀਂ ਦਿੱਲੀ—ਨਾਰਥ ਈਸਟ ਰੇਲਵੇ (North East Railway) ਨੇ ਅਪ੍ਰੈਂਟਿਸ ਦੇ ਅਹੁਦਿਆਂ ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ-1,104
ਆਖਰੀ ਤਾਰੀਕ- 25 ਦਸੰਬਰ, 2019
ਅਹੁਦਿਆਂ ਦਾ ਵੇਰਵਾ-ਫਿਟਰ, ਵੈਲਡਰ, ਇਲੈਕਟ੍ਰੀਸ਼ੀਅਨ, ਪੇਂਟਰ, ਕਾਰਪੇਂਟਰ, ਮਸ਼ੀਨਿਸਟ ਆਦਿ ਅਹੁਦੇ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ।
ਉਮਰ ਸੀਮਾ- 15 ਤੋਂ 24 ਸਾਲ ਤੱਕ
ਅਪਲਾਈ ਫੀਸ- 100 ਰੁਪਏ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ 10ਵੀਂ 'ਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://ner.indianrailways.gov.in/ ਪੜ੍ਹੋ।