ਔਰਤਾਂ ਦੀ ਸਫਰ ਦੌਰਾਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ RPF ਦੀ ਟੀਮ ਨੇ ਲਿਆ ਦਿੱਲੀ ਹਾਫ ਮੈਰਾਥਨ 'ਚ ਹਿੱਸਾ

Sunday, Oct 15, 2023 - 07:44 PM (IST)

ਔਰਤਾਂ ਦੀ ਸਫਰ ਦੌਰਾਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ RPF ਦੀ ਟੀਮ ਨੇ ਲਿਆ ਦਿੱਲੀ ਹਾਫ ਮੈਰਾਥਨ 'ਚ ਹਿੱਸਾ

ਜੈਤੋਂ (ਪਰਾਸ਼ਰ) : ਰੇਲ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਰੇਲਗੱਡੀ 'ਚ ਔਰਤਾਂ ਦੀ ਸੁਰੱਖਿਤ ਯਾਤਰਾ ਨੂੰ ਉਤਸਾਹਿਤ ਕਰਨ ਲਈ ਆਰ.ਪੀ.ਐੱਫ. ਦੀ 25 ਮੈਂਬਰੀ ਟੀਮ ਨੇ ਦਿੱਲੀ ਵਿਖੇ ਹਾਫ ਮੈਰਾਥਨ 2023 'ਚ ਹਿੱਸਾ ਲਿਆ। ਇਸ ਦੌੜ ਦਾ ਉਦੇਸ਼ ਔਰਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਐਰ.ਪੀ.ਐੱਫ. ਦੀਆਂ ਵੱਖ-ਵੱਖ ਪਹਿਲਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। 

ਔਰਤਾਂ ਦਾ ਸਸ਼ਕਤੀਕਰਨ ਭਾਰਤ ਦੇ ਵਿਕਾਸ ਦਾ ਇਕ ਅਨਿੱਖੜਵਾਂ ਹਿੱਸਾ ਹੈ। ਪ੍ਰਧਾਨ ਮੰਤਰੀ ਮੋਦੀ ਅਨੁਸਾਰ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਲਈ ਸਰਵਜਨਕ ਸਥਾਨਾਂ 'ਤੇ ਔਰਤਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਰੇਲਵੇ ਵੀ ਸਰਵਜਨਕ ਸਥਾਨਾਂ 'ਚੋਂ ਇਕ ਹੈ, ਇਸ ਲਈ ਰੇਲਵੇ ਰਾਹੀਂ ਸਫਰ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਦੇਸ਼ ਦੇ ਵਿਕਾਸ ਲਈ ਮਹੱਤਵਪੂਰਨ ਹੈ।ਭਾਰਤੀ ਰੇਲਵੇ ਦੇ ਅਧੀਨ ਕੰਮ ਕਰਨ ਵਾਲੇ ਰੇਲਵੇ ਸੁਰੱਖਿਆ ਬਲ ਔਰਤਾਂ ਦੀ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਲਗਨ ਨਾਲ ਕੰਮ ਕਰ ਰਿਹਾ ਹੈ। ਰੇਲਵੇ ਦੇ ਵੱਡੇ ਨੈਟਵਰਕ ਦੌਰਾਨ ਇਕੱਲੇ ਯਾਤਰਾ ਕਰਨ ਵਾਲੀਆਂ ਔਰਤਾਂ ਲਈ ''ਸੱਚੀ ਸਹੇਲੀ'' ਦੀਆਂ ਟੀਮਾਂ ਔਰਤਾਂ ਨੂੰ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰ ਰਹੀਆਂ ਹਨ। ਰੇਲ ਗੱਡੀਆਂ ਅਤੇ ਰੇਲਵੇ ਦੀਆਂ ਹੱਦਾਂ ਅੰਦਰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਰ.ਪੀ.ਐੱਫ. ਦੇ ਪੁਰਸ਼ ਅਤੇ ਮਹਿਲਾ ਕਰਮਚਾਰੀ ਇਕ ਦੂਜੇ ਦੇ ਬਰਾਬਰ ਮਿਲ ਕੇ ਕੰਮ ਕਰ ਰਹੇ ਹਨ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ

ਇਸ ਸਾਲ 862 ਔਰਤਾਂ ਨੂੰ ਆਰ.ਪੀ.ਐੱਫ. ਦੀਆਂ ਟੀਮਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮੁਸ਼ਕਲ ਸਥਿਤੀਆਂ 'ਚ ਬਚਾਇਆ ਹੈ। ਇਸੇ ਤਰ੍ਹਾਂ 'ਆਪ੍ਰੇਸ਼ਨ ਨੰਨ੍ਹੇ ਫਰਿਸ਼ਤੇ' ਅਧੀਨ ਉਨ੍ਹਾਂ ਨੇ 3000 ਦੇ ਕਰੀਬ ਅਜਿਹੀਆਂ ਔਰਤਾਂ ਅਤੇ ਬੱਚੀਆਂ ਦੀ ਮਦਦ ਕੀਤੀ, ਜੋ ਖ਼ਤਰੇ ਦੀ ਸਥਿਤੀ 'ਚ ਫਸੀਆਂ ਹੋਈਆਂ ਸਨ। ਇਸ ਦੇ ਇਲਾਵਾ ਉਨ੍ਹਾਂ ਨੇ 51 ਨਾਬਾਲਗ ਕੁੜੀਆਂ ਤੇ 6 ਔਰਤਾਂ ਨੂੰ ਮਨੁੱਖੀ ਤਸਕਰਾਂ ਤੋਂ ਵੀ ਛੁਡਾਇਆ ਸੀ। ਆਰ.ਪੀ.ਐੱਫ. ਨੇ ਜਾਗਰੂਕਤਾ ਵਧਾਉਣ ਲਈ ਅਤੇ ਜਨ ਸਹਿਯੋਗ ਲਈ 15 ਅਕਤੂਬਰ 2023 ਨੂੰ ਦਿੱਲੀ ਹਾਫ ਮੈਰਾਥਨ 'ਚ ਹਿੱਸਾ ਲਿਆ ਸੀ। ਇਸ ਟੀਮ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਡਾਇਰੈਕਟਰ ਤੋਂ ਲੈ ਕੇ ਕਾਂਸਟੇਬਲ ਰੈਂਕ ਤੱਕ ਦੇ ਮੈਂਬਰਾਂ ਨੇ ਹਿੱਸਾ ਲਿਆ ਸੀ। ਇਸ ਦਲ 'ਚ ਪੰਜਾਬ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ਦੀਆਂ 4 ਮਹਿਲਾ ਆਰ.ਪੀ.ਐੱਫ. ਕਰਮੀ ਵੀ ਸ਼ਾਮਲ ਸਨ। ਰੇਲਵੇ ਦੇ ਸੁਰੱਖਿਆ ਕਰਮਚਾਰੀਆਂ ਨੇ ਇਸ ਕਾਰਜ ਨੂੰ ਉਤਸਾਹਿਤ ਕਰਨ ਲਈ ਸਾਰੇ ਲੋਕਾਂ ਦਾ ਸਹਿਯੋਗ ਮੰਗਿਆ ਹੈ। 

ਇਹ ਵੀ ਪੜ੍ਹੋ: ਹਾਈ ਪ੍ਰੋਫਾਈਲ ਹਨੀ ਟ੍ਰੈਪ ਮਾਮਲੇ ’ਚ ਵੱਡਾ ਖੁਲਾਸਾ, ਪੁਲਸ ਅਫਸਰ ਸਣੇ ਵਕੀਲ ਬੀਬੀ ਦਾ ਨਾਂ ਵੀ ਆਇਆ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News