ਪੁਲਵਾਮਾ ਅੱਤਵਾਦੀ ਹਮਲੇ ''ਚ RPF ਜਵਾਨ ਸ਼ਹੀਦ, ਇਕ ਜ਼ਖ਼ਮੀ

Tuesday, Apr 19, 2022 - 10:58 AM (IST)

ਪੁਲਵਾਮਾ ਅੱਤਵਾਦੀ ਹਮਲੇ ''ਚ RPF ਜਵਾਨ ਸ਼ਹੀਦ, ਇਕ ਜ਼ਖ਼ਮੀ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੋਮਵਾਰ ਸ਼ਾਮ ਨੂੰ ਹੋਏ ਇਕ ਅੱਤਵਾਦੀ ਹਮਲੇ 'ਚ ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਦੇ ਜਵਾਨ ਦੇ ਸ਼ਹੀਦ ਹੋਣ ਅਤੇ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਆਰ.ਪੀ.ਐੱਫ. 'ਤੇ ਹਮਲਾ ਕਾਕਾਪੋਰਾ ਰੇਲਵੇ ਸਟੇਸ਼ਨ ਦੇ ਬਾਹਰ ਸ਼ਾਮ ਦੇ ਕਰੀਬ 6.05 ਵਜੇ ਹੋਇਆ। ਹਮਲੇ 'ਚ ਸਹਾਇਕ ਸਬ ਇੰਸਪੈਕਟਰ ਸਬ ਇੰਸਪੈਕਟਰ ਦੇਵਰਾਜ ਕੁਮਾਰ ਅਤੇ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।

ਇਕ ਪੁਲਸ ਕਰਮੀ ਨੇ ਆਪਣੇ ਬਿਆਨ 'ਚ ਕਿਹਾ,''ਇਸ ਅੱਤਵਾਦੀ ਘਟਨਾ 'ਚ 2 ਸੁਰੱਖਿਆ ਕਰਮੀਆਂ ਨੂੰ ਲਗਾਉਣ ਤੋਂ ਬਾਅਦ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਇਸ ਦੌਰਾਨ ਸੁਰਿੰਦਰ ਕੁਮਾਰ ਸ਼ਹੀਦ ਹੋ ਗਏ।'' ਇਲਾਕੇ 'ਚ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਮੁਹਿੰਮ ਜਾਰੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਆਰ.ਪੀ.ਐੱਫ. ਦੇ ਜਵਾਨਾਂ 'ਤੇ ਇਹ ਹਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ ਕਸ਼ਮੀਰ ਦੇ ਦੌਰੇ ਦੇ ਕੁਝ ਦਿਨ ਪਹਿਲਾਂ ਹੋਇਆ। ਪ੍ਰਧਾਨ ਮੰਤਰੀ 24 ਅਪ੍ਰੈਲ ਨੂੰ ਜੰਮੂ ਕਸ਼ਮੀਰ ਆਉਣ ਵਾਲੇ ਹਨ।


author

DIsha

Content Editor

Related News