ਭਾਜਪਾ ਆਗੂ RP ਸਿੰਘ ਨੇ ਪੰਜਾਬੀ ਕੁੜੀਆਂ ਦੀ ਮਨੁੱਖੀ ਤਸਕਰੀ ਦਾ ਚੁੱਕਿਆ ਮੁੱਦਾ

Thursday, May 25, 2023 - 07:01 PM (IST)

ਭਾਜਪਾ ਆਗੂ RP ਸਿੰਘ ਨੇ ਪੰਜਾਬੀ ਕੁੜੀਆਂ ਦੀ ਮਨੁੱਖੀ ਤਸਕਰੀ ਦਾ ਚੁੱਕਿਆ ਮੁੱਦਾ

ਨਵੀਂ ਦਿੱਲੀ : ਭਾਜਪਾ ਦੇ ਕੌਮੀ ਬੁਲਾਰੇ ਆਰ. ਪੀ. ਸਿੰਘ ਨੇ ਟਵਿੱਟਰ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਪੰਜਾਬੀ ਕੁੜੀਆਂ ਦੀ ਮਨੁੱਖੀ ਤਸਕਰੀ ਦਾ ਮੁੱਦਾ ਚੁੱਕਿਆ ਹੈ। ਆਰ. ਪੀ. ਸਿੰਘ ਨੇ ਮਨੁੱਖੀ ਤਸਕਰੀ ਤੋਂ ਪੀੜਤ ਪੰਜਾਬ ਦੀਆਂ 15 ਮਾਸੂਮ ਕੁੜੀਆਂ ਨੂੰ ਲੈ ਕੇ ਟਵਿੱਟਰ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਇਹ ਪੰਜਾਬ ’ਚ ਰੁਜ਼ਗਾਰ ਦੀ ਖਰਾਬ ਸਥਿਤੀ ਨੂੰ ਦਰਸਾਉਂਦਾ ਹੈ। ਕੁੜੀਆਂ ਨੂੰ ਧੋਖੇ ਨਾਲ ਵਿਦੇਸ਼ਾਂ ’ਚ ਭੇਜਣ ਵਾਲੇ ਏਜੰਟਾਂ ਖਿਲਾਫ਼ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।

 

ਭਾਜਪਾ ਆਗੂ ਵੱਲੋਂ ਟਵਿੱਟਰ ’ਤੇ ਸਾਂਝੀ ਕੀਤੀ ਵੀਡੀਓ ’ਚ ਮਨੁੱਖੀ ਤਸਕਰੀ ਤੋਂ ਪੀੜਤ ਔਰਤ ਆਪਣਾ ਦਰਦ ਬਿਆਨ ਕਰ ਰਹੀ ਹੈ। ਉਸ ਨੇ ਦੱਸਿਆ ਕਿ ਕੰਮ ਦਾ ਝਾਂਸਾ ਦੇ ਕੇ ਕਿਵੇਂ ਕੁੜੀਆਂ ਨੂੰ ਵਿਦੇਸ਼ ’ਚ ਵੇਚਿਆ ਜਾ ਰਿਹਾ ਹੈ। ਉਸ ਨੇ ਅੱਗੇ ਦੱਸਿਆ ਕਿ ਜਿਹੜੇ ਲੋਕ ਉਨ੍ਹਾਂ ਨੂੰ ਖਰੀਦਦੇ ਹਨ, ਉਹ ਕੁੜੀਆਂ ਨਾਲ ਬਹੁਤ ਮਾੜਾ ਵਿਵਹਾਰ ਕਰਦੇ ਹਨ। ਉਨ੍ਹਾਂ ਨਾਲ ਕੱਟਮਾਰ ਕੀਤੀ ਜਾਂਦੀ ਹੈ ਅਤੇ ਖਾਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ।  ਇਸ ਲਈ ਉਸ ਕੁੜੀ ਨੇ ਸਰਕਾਰ ਤੋਂ ਇਨ੍ਹਾਂ ਧੋਖੇਬਾਜ਼ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


author

Rakesh

Content Editor

Related News