ਰੋਜ਼ਾਨਾ ਹਜ਼ਾਰਾਂ ਦੀ ਭੁੱਖ ਮਿਟਾਉਣ ਵਾਲੇ ਕਿਸ਼ੋਰਕਾਂਤ ਦੀ ਕੋਰੋਨਾ ਨਾਲ ਮੌਤ, ਸਾਰਿਆਂ ਨੂੰ ਦਿੱਤੀ ਇਹ ਸਿੱਖਿਆ
Friday, Apr 16, 2021 - 11:31 PM (IST)
ਵਾਰਾਣਸੀ - ਵਾਰਾਣਸੀ ਵਿੱਚ ਰੋਟੀ ਬੈਂਕ ਦੀ ਸਥਾਪਨਾ ਕਰ ਗਰੀਬਾਂ ਦਾ ਢਿੱਡ ਭਰਨ ਵਾਲੇ ਨੌਜਵਾਨ ਸਾਮਾਜਿਕ ਕਰਮਚਾਰੀ ਕਿਸ਼ੋਰਕਾਂਤ ਤਿਵਾੜੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਤੇਜ਼ ਬੁਖਾਰ ਦੇ ਚੱਲਦੇ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਰਵਿੰਦਰਪੁਰੀ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ
ਕੁੱਝ ਦਿਨ ਪਹਿਲਾਂ ਕਿਸ਼ੋਰ ਨੇ ਫੇਸਬੁੱਕ ਲਾਈਵ ਦੇ ਜ਼ਰੀਏ ਦੋ ਵੀਡੀਓ ਸ਼ੇਅਰ ਕੀਤੇ ਸਨ। ਇੱਕ ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਸਾਰੀ ਜਾਂਚ ਕਰਵਾ ਲਈ ਹੈ ਸਿਰਫ ਟਾਇਫਾਇਡ ਹੀ ਨਿਕਲਿਆ ਅਤੇ ਛੇਤੀ ਹੀ ਠੀਕ ਹੋਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕੋਰੋਨਾ ਨੂੰ ਹਲਕੇ ਵਿੱਚ ਨਹੀਂ ਲੈਣ ਦੀ ਲੋਕਾਂ ਨੂੰ ਸਿੱਖਿਆ ਵੀ ਦਿੱਤੀ ਸੀ। ਉਨ੍ਹਾਂ ਦੇ ਵੀਡੀਓ ਹੁਣ ਵਾਇਰਲ ਹੋ ਰਹੇ ਹਨ।
ਇਹ ਵੀ ਪੜ੍ਹੋ- ਸੀਨੀਅਰ ਸਾਹਿਤਕਾਰ ਨਰਿੰਦਰ ਕੋਹਲੀ ਕੋਰੋਨਾ ਪਾਜ਼ੇਟਿਵ, ਹਾਲਤ ਨਾਜ਼ੁਕ
ਦੱਸਿਆ ਜਾ ਰਿਹਾ ਹੈ ਕਿ ਪਿਛਲੇ 5 ਦਿਨਾਂ ਤੋਂ ਹਾਲਤ ਖ਼ਰਾਬ ਹੋਣ 'ਤੇ ਦੋ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਕਰਾਇਆ ਗਿਆ। ਦੋ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਹੋਰ ਖ਼ਰਾਬ ਹੁੰਦੀ ਗਈ।
ਇਹ ਵੀ ਪੜ੍ਹੋ- ਭਰਜਾਈ ਕਰ ਰਹੀ ਸੀ ਫੋਨ 'ਤੇ ਗੱਲਾਂ, ਨਨਾਣ ਨੇ ਰੋਕਿਆ ਤਾਂ ਕਰ 'ਤਾ ਕਤਲ
ਮੂਲ ਰੂਪ ਤੋਂ ਬਿਹਾਰ ਦੇ ਸਾਸਾਰਾਮ ਵਿੱਚ ਰਹਿਣ ਵਾਲੇ ਕਿਸ਼ੋਰਕਾਂਤ ਲੰਕਾ ਸਾਮਨੇਘਾਟ ਸਥਿਤ ਮਹੇਸ਼ ਨਗਰ ਕਲੋਨੀ ਵਿੱਚ ਪਰਿਵਾਰ ਨਾਲ ਰਹਿੰਦੇ ਸਨ। ਕਾਸ਼ੀ ਵਿੱਚ ਕੋਈ ਭੁੱਖਾ ਨਹੀਂ ਸੁੱਤੇ, ਅਜਿਹੀ ਸੋਚ ਰੱਖਣ ਵਾਲੇ ਕਿਸ਼ੋਰਕਾਂਤ ਨੇ 2017 ਵਿੱਚ ਵਾਰਾਣਸੀ ਵਿੱਚ ਰੋਟੀ ਬੈਂਕ ਖੋਲ੍ਹ ਕੇ ਗਰੀਬਾਂ ਦਾ ਢਿੱਡ ਭਰਨਾ ਸ਼ੁਰੂ ਕੀਤਾ ਸੀ। ਰੋਟੀ ਬੈਂਕ ਨੇ ਪਿਛਲੇ ਸਾਲ ਕੋਰੋਨਾ ਕਾਲ ਵਿੱਚ ਲਾਕਡਾਊਨ ਦੌਰਾਨ ਹਜ਼ਾਰਾਂ ਲੋਕਾਂ ਨੂੰ ਦੋ ਵਕਤ ਦੀ ਰੋਟੀ ਉਪਲੱਬਧ ਕਰਾਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।