ਚਿੰਤਪੂਰਨੀ ਮੰਦਰ ਲਈ 76.50 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਰੋਪਵੇਅ ਦਾ ਨਿਰਮਾਣ

Friday, Nov 03, 2023 - 04:04 PM (IST)

ਸ਼ਿਮਲਾ- ਊਨਾ ਜ਼ਿਲ੍ਹੇ 'ਚ ਸਥਿਤ ਵਿਸ਼ਵ ਪ੍ਰਸਿੱਧ ਚਿੰਤਪੂਰਨੀ ਮੰਦਰ ਲਈ 76.50 ਕਰੋੜ ਰੁਪਏ ਦੀ ਲਾਗਤ ਨਾਲ ਰੋਪਵੇਅ ਦਾ ਨਿਰਮਾਣ ਹੋਵੇਗਾ। ਪ੍ਰਦੇਸ਼ ਸਰਕਾਰ ਨੇ ਰੋਪਵੇਅ ਨਿਰਮਾਣ ਲਈ ਅਨੁਮਾਨ ਤਿਆਰ ਕਰ ਦਿੱਤਾ ਹੈ। ਮੰਦਰ ਲਈ ਰੋਪਵੇਅ ਬਣਨ ਤੋਂ ਬਾਅਦ ਸ਼ਰਧਾਲੂਆਂ ਅਤੇ ਹੋਰ ਸੈਲਾਨੀਆਂ ਨੂੰ ਮੰਦਰ ਤੱਕ ਪਹੁੰਚਣਾ ਬਹੁਤ ਸੌਖਾ ਹੋਵੇਗਾ।

ਇਹ ਵੀ ਪੜ੍ਹੋ : ਅਸੀਂ ਨਹੀਂ ਚਾਹੁੰਦੇ ਕਿ ਸੁਪਰੀਮ ਕੋਰਟ 'ਤਾਰੀਖ਼-ਪੇ-ਤਾਰੀਖ਼' ਅਦਾਲਤ ਬਣੇ : ਚੀਫ਼ ਜਸਟਿਸ ਚੰਦਰਚੂੜ

ਮੰਦਰ ਲਈ ਲਗਭਗ 1.1 ਕਿਲੋਮੀਟਰ ਲੰਬਾ ਰੋਪਵੇਅ ਬਣੇਗਾ। ਇਸ ਆਧੁਨਿਕ ਆਵਾਜਾਈ ਪ੍ਰਣਾਲੀ ਨਾਲ ਦੋਹਾਂ ਪਾਸੇ ਪ੍ਰਤੀ ਘੰਟਾ 700 ਯਾਤਰੀਆਂ ਦੀ ਆਵਾਜਾਈ ਯਕੀਨੀ ਹੋਵੇਗੀ। ਪ੍ਰਦੇਸ਼ ਸਰਕਾਰ ਇਸ ਪ੍ਰਾਜੈਕਟ ਦੀ ਅਹਿਮੀਅਤ ਕਾਰਨ ਇਸ 'ਤੇ ਵਿਸ਼ੇਸ਼ ਜ਼ੋਰ ਦੇ ਰਹੀ ਹੈ। ਚਿੰਤਪੂਰਨੀ ਮੰਦਰ ਦਾ ਇਤਿਹਾਸਕ ਅਤੇ ਅਧਿਆਤਮਿਕ ਦ੍ਰਿਸ਼ਟੀ ਨਾਲ ਕਾਫ਼ੀ ਮਹੱਤਵ ਹੈ। ਪ੍ਰਦੇਸ਼ 'ਚ ਸਥਿਤ ਸ਼ਕਤੀਪੀਠਾਂ 'ਚ ਇਸ ਦਾ ਮੁੱਖ ਸਥਾਨ ਹੈ। ਮੌਜੂਦਾ ਸਮੇਂ ਇਸ ਮੰਦਰ ਨੂੰ ਬਾਬਾ ਮਾਈਦਾਸ ਭਵਨ ਪਾਰਕਿੰਗ ਖੇਤਰ ਤੋਂ ਸਿੰਗਲ ਲੇਨ ਸੜਕ ਨਾਲ ਜੋੜਿਆ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News