ਹਿਮਾਚਲ ਪ੍ਰਦੇਸ਼ ’ਚ ਰੋਪ-ਵੇਅ ’ਚ ਆਈ ਤਕਨੀਕੀ ਖ਼ਰਾਬੀ, 8 ਸੈਲਾਨੀ ਫਸੇ

06/20/2022 3:15:28 PM

ਸੋਲਨ– ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੋਮਵਾਰ ਯਾਨੀ ਕਿ ਅੱਜ ਸੋਲਨ ਦੇ ਪਰਵਾਣੂ ’ਚ ਰੋਪ-ਵੇਅ (ਕੇਬਲ ਕਾਰ) ’ਚ ਤਕਨੀਕੀ ਖ਼ਰਾਬੀ ਆਉਣ ਕਾਰਨ 8 ਸੈਲਾਨੀ ਫਸੇ ਹੋਏ ਹਨ। ਰੋਪ-ਵੇਅ ’ਚ ਆਈ ਖ਼ਰਾਬੀ ਕਾਰਨ 8 ਸੈਲਾਨੀਆਂ ਦੀ ਜਾਨ ਹਵਾ ’ਚ ਲਟਕੀ ਹੋਈ ਹੈ। ਫ਼ਿਲਹਾਲ ਉਨ੍ਹਾਂ ਨੂੰ ਬਚਾਉਣ ਲਈ ਦੂਜੀ ਕੇਬਲ ਕਾਰ ਟਰਾਲੀ ਭੇਜੀ ਗਈ ਹੈ। ਓਧਰ ਪੁਲਸ ਪੂਰੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇ ਵਾਲਾ ਕਤਲਕਾਂਡ: ਦੋ ਮੁੱਖ ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਇਨ੍ਹਾਂ ਸੈਲਾਨੀਆਂ ਨੂੰ ਬਚਾਉਣ ਲਈ ਦੂਜੀ ਕੇਬਲ ਕਾਰ ਦੀ ਮਦਦ ਲਈ ਜਾ ਰਹੀ ਹੈ। ਕੇਬਲ ਕਾਰ ਤੋਂ ਬਾਹਰ ਕੱਢਣ ਲਈ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੇ ਲੋਕ ਮੌਕੇ ’ਤੇ ਮੌਜੂਦ ਹਨ। ਓਧਰ ਐੱਸ. ਪੀ. ਸੋਲਨ ਵਰਿੰਦਰ ਸ਼ਰਮਾ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਕਨੀਕੀ ਖ਼ਰਾਬੀ ਆਉਣ ਕਾਰਨ ਰੋਪ-ਵੇਅ ਵਿਚਾਲੇ ਅਟਕ ਗਿਆ। ਇਸ ’ਚ ਫਸੇ ਸੈਲਾਨੀਆਂ ਨੇ ਦੱਸਿਆ ਕਿ ਉਹ ਲੋਕ ਰਿਜਾਰਟ ਜਾ ਰਹੇ ਸਨ, ਤਕਨੀਕੀ ਖ਼ਰਾਬੀ ਕਾਰਨ ਇੱਥੇ ਫਸ ਗਏ ਹਨ। ਰੈਸਕਿਊ ਟਰਾਲੀ ਜ਼ਰੀਏ ਉਨ੍ਹਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ਿਲਹਾਲ ਰੋਪ-ਵੇਅ ਤੋਂ ਇਕ ਸੈਲਾਨੀ ਨੂੰ ਬਚਾ ਲਿਆ ਗਿਆ ਹੈ। ਬਾਕੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਹ ਵੀ ਪੜ੍ਹੋ- ‘ਅਗਨੀਪਥ’ ਦੇ ਵਿਰੋਧ ਨੇ ਰੋਕੀ ਰਫ਼ਤਾਰ, 500 ਤੋਂ ਵੱਧ ਟਰੇਨਾਂ ਰੱਦ, ਯਾਤਰੀ ਪਰੇਸ਼ਾਨ

ਦੱਸ ਦੇਈਏ ਕਿ ਇਹ ਰਿਜ਼ਾਰਟ ਸ਼ਿਮਲਾ ਪਰਵਾਣੂ ਹਾਈਵੇਅ ਦੇ ਬਿਲਕੁਲ ਪਾਰ ਪਹਾੜੀ 'ਤੇ ਹੈ। ਇਸ ਰਿਜ਼ਾਰਟ ਤੱਕ ਪਹੁੰਚਣ ਲਈ ਕੋਈ ਸੜਕ ਨਹੀਂ ਹੈ। ਸੈਲਾਨੀ ਇੱਥੇ ਰੋਪ-ਵੇਅ ਟਰਾਲੀ ਦੀ ਮਦਦ ਨਾਲ ਹੀ ਪਹੁੰਚਦੇ ਹਨ। ਸ਼ਿਮਲਾ ਵੱਲ ਜਾਣ ਵਾਲੇ ਬਹੁਤ ਸਾਰੇ ਸੈਲਾਨੀ ਇਸ ਰਿਜ਼ਾਰਟ ਵਿਚ ਠਹਿਰਦੇ ਹਨ।


Tanu

Content Editor

Related News