ਹਰਿਆਣਾ ''ਚ ਮੋਤੀਆਬਿੰਦ ਦੇ ਆਪਰੇਸ਼ਨ ਤੋਂ ਬਾਅਦ ਫੈਲੀ ਇੰਫੈਕਸ਼ਨ, 40 ਮਰੀਜ PGI ਰੈਫਰ
Thursday, Mar 28, 2019 - 12:53 PM (IST)

ਰੋਹਤਕ-ਹਰਿਆਣਾ 'ਚ 15 ਦਿਨ ਪਹਿਲਾਂ ਵੱਖ-ਵੱਖ ਜ਼ਿਲਿਆ 'ਚ ਲਗਾਏ ਗਏ ਮੈਡੀਕਲ ਕੈਂਪ 'ਚ ਹੋਏ ਮੋਤੀਆ ਬਿੰਦ ਦੇ ਆਪਰੇਸ਼ਨ ਤੋਂ ਕਈ ਮਰੀਜ਼ਾਂ ਦੀਆਂ ਅੱਖਾਂ 'ਚ ਇਨਫੈਕਸ਼ਨ ਫੈਲ ਗਿਆ। ਭਿਵਾਨੀ ਅਤੇ ਕਰੂਕਸ਼ੇਤਰ ਦੇ ਸਰਕਾਰੀ ਹਸਪਤਾਲ 'ਚ ਮੋਤੀਆਬਿੰਦ ਦਾ ਆਪਰੇਸ਼ਨ ਕਰਵਾਉਣ ਵਾਲੇ 40 ਮਰੀਜ਼ਾਂ ਨੂੰ ਹੁਣ ਰੋਹਤਕ ਪੀ. ਜੀ. ਆਈ. 'ਚ ਰੈਫਰ ਕੀਤਾ ਗਿਆ। ਇਹ ਆਪਰੇਸ਼ਨ ਹੋਲੀ ਤੋਂ ਪਹਿਲਾਂ ਕੀਤੇ ਗਏ ਸਨ।
ਮਿਲੀ ਜਾਣਕਾਰੀ ਮੁਤਾਬਕ 22 ਮਾਰਚ ਨੂੰ ਮਰੀਜ਼ਾਂ ਦੀਆਂ ਪੱਟੀਆਂ ਖੋਲਣ ਦਾ ਕੰਮ ਸ਼ੁਰੂ ਹੋਇਆ ਤਾਂ ਸਮੱਸਿਆਵਾਂ ਸਾਹਮਣੇ ਆਉਣ ਲੱਗੀਆਂ। ਬੁੱਧਵਾਰ ਤੱਕ ਪੀ. ਜੀ. ਆਈ. 'ਚ 40 ਮਰੀਜ਼ ਰੈਫਰ ਹੋ ਚੁੱਕੇ ਹਨ। ਇਨ੍ਹਾਂ 'ਚ 2 ਮਰੀਜ਼ ਕਰੂਕਸ਼ੇਤਰ ਅਤੇ 1 ਝੱਜਰ ਦੇ ਹਸਪਤਾਲ ਤੋਂ ਭੇਜਿਆ ਗਿਆ। ਇਹ ਕੈਂਪ ਸਿਹਤ ਵਿਭਾਗ ਵੱਲੋਂ ਲਗਾਏ ਗਏ ਸਨ। 'ਨਜ਼ਰ ਬਚਾਓ ਮੁਹਿੰਮ' ਤਹਿਤ ਇਹ ਆਪਰੇਸ਼ਨ ਕੀਤੇ ਗਏ ਸੀ। ਇਸ 'ਚ ਜ਼ਿਆਦਾਤਰ ਮਰੀਜ਼ ਭਿਵਾਨੀ, ਕਰਨਾਲ ਅਤੇ ਝੱਜਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਆਪਰੇਸ਼ਨ ਤੋਂ ਬਾਅਦ ਇਨਫੈਕਸ਼ਨ ਫੈਲਣ ਨਾਲ ਪੀੜਤਾਂ ਦੀਆਂ ਅੱਖਾਂ 'ਚ ਦਰਦ ਸ਼ੁਰੂ ਹੋ ਗਿਆ। ਸਮੱਸਿਆ ਇੰਨੀ ਵੱਧ ਗਈ ਕਿ ਅੱਖਾਂ ਦੀ ਰੌਸ਼ਨੀ ਜਾਣ ਦਾ ਵੀ ਖਤਰਾ ਹੈ।
ਇਸ ਮਾਮਲੇ ਨੂੰ ਜਾਂਚਣ ਲਈ ਅੱਖਾਂ ਦੇ ਵਿਭਾਗ ਤੋਂ ਮਹਿਲਾ ਕੰਸਲਟੈਂਟ ਦੀ ਡਿਊਟੀ ਲਗਾਈ ਗਈ ਹੈ। ਕਈ ਮਰੀਜ਼ਾਂ ਦਾ ਦੋਬਾਰਾ ਆਪਰੇਸ਼ਨ ਕੀਤਾ ਜਾ ਚੁੱਕਾ ਹੈ ਪਰ ਹਾਲਾਤ ਕਾਬੂ 'ਚ ਨਹੀ ਆ ਸਕੇ ਹਨ। 23 ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ।