ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਬਾਰੇ ਇਹ ਕੀ ਬੋਲ ਗਈ ਕਾਂਗਰਸੀ ਆਗੂ
Monday, Mar 03, 2025 - 01:13 PM (IST)

ਨਵੀਂ ਦਿੱਲੀ- ਚੈਂਪੀਅਨਜ਼ ਟਰਾਫੀ 'ਚ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਮਹਿਲਾ ਬੁਲਾਰਾ ਸ਼ਮਾ ਮੁਹੰਮਦ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੀ ਫਿਟਨੈੱਸ ਅਤੇ ਕਪਤਾਨੀ 'ਤੇ ਸਵਾਲ ਚੁੱਕੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ,''ਇਕ ਖਿਡਾਰੀ ਵਜੋਂ ਰੋਹਿਤ ਸ਼ਰਮਾ ਮੋਟੇ ਹਨ, ਉਨ੍ਹਾਂ ਨੂੰ ਆਪਣਾ ਭਾਰ ਘੱਟ ਕਰਨਾ ਚਾਹੀਦਾ।'' ਇਸ ਦੇ ਨਾਲ ਹੀ ਸ਼ਮਾ ਮੁਹੰਮਦ ਨੇ ਇਹ ਵੀ ਕਿਹਾ ਕਿ ਰੋਹਿਤ ਭਾਰਤ ਦੇ ਸਭ ਤੋਂ ਨਿਰਾਸ਼ ਕਰਨ ਵਾਲੇ ਕਪਤਾਨ ਹਨ। ਕਾਂਗਰਸ ਬੁਲਾਰਾ ਦੇ ਬਿਆਨ ਨੂੰ ਭਾਜਪਾ ਨੇ ਇਕ ਸੈਲਫਮੇਡ ਚੈਂਪੀਅਨ (ਰੋਹਿਤ) ਦਾ ਅਪਮਾਨ ਅਤੇ ਬਾਡੀ ਸ਼ੇਮਿੰਗ ਦੱਸਿਆ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਸ਼ਮਾ ਮੁਹੰਮਦ ਨੇ ਰੋਹਿਤ ਸ਼ਰਮਾ ਦੀ ਤੁਲਨਾ ਭਾਰਤ ਦੇ ਸਾਬਕਾ ਕ੍ਰਿਕਟ ਦਿੱਗਜਾਂ ਨਾਲ ਕੀਤੀ। ਉਨ੍ਹਾਂ ਨੇ 'ਐਕਸ' 'ਤੇ ਲਿਖਿਆ,''ਜਦੋਂ ਸੌਰਵ ਗਾਂਗੁਲੀ, ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ, ਮਹੇਂਦਰ ਸਿੰਘ ਧੋਨੀ, ਵਿਰਾਟ ਕੋਹਲੀ, ਕਪਿਲ ਦੇਵ ਅਤੇ ਰਵੀ ਸ਼ਾਸਤਰੀ ਵਰਗੇ ਦਿੱਗਜਾਂ ਨਾਲ ਤੁਲਨਾ ਕਰੀਏ ਤਾਂ ਰੋਹਿਤ ਸ਼ਰਮਾ 'ਚ ਅਜਿਹਾ ਕੀ ਵਰਲਡ ਕਲਾਸ ਹੈ? ਉਹ ਇਕ ਔਸਤ ਦਰਜੇ ਦੇ ਖਿਡਾਰੀ ਅਤੇ ਕਪਤਾਨ ਹਨ, ਜਿਨ੍ਹਾਂ ਨੂੰ ਬਸ ਕਿਸਮਤ ਨਾਲ ਭਾਰਤੀ ਟੀਮ ਦੀ ਕਪਤਾਨੀ ਮਿਲ ਗਈ।'' ਕਾਂਗਰਸ ਨੇਤਾ ਦੇ ਇਨ੍ਹਾਂ ਬਿਆਨਾਂ 'ਤੇ ਭਾਜਪਾ ਆਗੂ ਸ਼ਹਿਜਾਦ ਪੂਨਾਵਾਲ ਨੇ ਕਿਹਾ,''ਜੋ ਲੋਕ ਰਾਹੁਲ ਗਾਂਧੀ ਦੀ ਕਪਤਾਨੀ 'ਚ 90 ਚੋਣਾਂ ਹਰ ਚੁੱਕੇ ਹਨ, ਉਹ ਰੋਹਿਤ ਸ਼ਰਮਾ ਦੀ ਕਪਤਾਨੀ ਨੂੰ ਬੇਕਾਰ ਦੱਸ ਰਹੇ ਹਨ। ਪੂਨਾਵਾਲਾ ਨੇ ਰੋਹਿਤ ਦੇ ਟਰੈਕ ਰਿਕਾਰਡ ਦੀ ਵੀ ਤਾਰੀਫ਼ ਕੀਤੀ ਅਤੇ ਉਨ੍ਹਾਂ ਦੀ ਟੀ-20 ਵਰਲਡ ਕੱਪ ਜਿੱਤ ਦਾ ਜ਼ਿਕਰ ਕੀਤਾ।'' ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਈ ਨੇਤਾ ਰਾਧਿਕਾ ਖੇੜਾ ਨੇ ਦੋਸ਼ ਲਗਾਇਆ ਕਿ ਕਾਂਗਰਸ ਨੇ ਦਹਾਕਿਆਂ ਤੱਕ ਖਿਡਾਰੀਆਂ ਦਾ ਅਪਮਾਨ ਕੀਤਾ ਹੈ ਅਤੇ ਹੁਣ ਇਕ ਕ੍ਰਿਕਟ ਦੇ ਦਿੱਗਜ ਦਾ ਮਜ਼ਾਕ ਉਡਾ ਰਹੀ ਹੈ। ਇਹ ਉਹੀ ਕਾਂਗਰਸ ਹੈ, ਜਿਸ ਨੇ ਦਹਾਕਿਆਂ ਤੱਕ ਖਿਡਾਰੀਆਂ ਦਾ ਅਪਮਾਨ ਕੀਤਾ, ਉਨ੍ਹਾਂ ਨੂੰ ਪਛਾਣ ਨਹੀਂ ਦਿੱਤੀ ਅਤੇ ਹੁਣ ਇਕ ਸੈਲਫਮੇਡ ਚੈਂਪੀਅਨ ਦਾ ਮਜ਼ਾਕ ਉਡਾ ਰਹੀ ਹੈ। ਰਾਧਿਕਾ ਅਨੁਸਾਰ, ਸ਼ਮਾ ਨੇ ਰੋਹਿਤ ਬਾਰੇ ਜੋ ਕਿਹਾ, ਉਹ ਬਾਡੀ ਸ਼ੇਮਿੰਗ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8