ਹੋਰਡਿੰਗ ਤੋਂ ਡਿੱਗੀ ਰਾਡ ਬਜ਼ੁਰਗ ਵਿਅਕਤੀ ਦੀ ਧੌਣ ’ਚ ਫਸੀ, ਮੌਤ
Monday, Jan 20, 2025 - 05:15 AM (IST)
ਜਬਲਪੁਰ (ਭਾਸ਼ਾ) - ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਇਕ ਹੋਰਡਿੰਗ ਤੋਂ ਇਕ ਰਾਡ ਡਿੱਗ ਕੇ ਉੱਥੋਂ ਲੰਘ ਰਹੇ ਇਕ ਬਜ਼ੁਰਗ ਵਿਅਕਤੀ ਦੀ ਧੌਣ ’ਚ ਫਸ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਿਵਲ ਲਾਈਨਜ਼ ਪੁਲਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ ਕਿ ਇਕ ਸਥਾਨਕ ਸੰਸਥਾ ਦਾ ਠੇਕਾ ਮੁਲਾਜ਼ਮ ਇਲਾਹਾਬਾਦ ਬੈਂਕ ਚੌਕ ਵਿਖੇ ਇਕ ਹੋਰਡਿੰਗ ਦੀ ਮੁਰੰਮਤ ਕਰ ਰਿਹਾ ਸੀ ਕਿ ਅਚਾਨਕ ਇਕ ਰਾਡ ਹੇਠਾਂ ਡਿੱਗ ਪਈ ਤੇ ਰਾਹਗੀਰ ਕਿਸ਼ਨ ਕੁਮਾਰ ਰਜਕ (64) ਦੀ ਧੌਣ ’ਚ ਫਸ ਗਈ।
ਬਜ਼ੁਰਗ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕਰਮਚਾਰੀ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਸੀ ਜਾਂ ਨਹੀਂ।