ਦੁਨੀਆ 'ਚ ਕੋਵਿਡ-19 ਨਾਲ ਨਜਿੱਠਣ 'ਚ ਰੋਬੋਟ ਕਰ ਰਹੇ ਨੇ ਮਦਦ, ਭਾਰਤ 'ਚ ਵੀ ਜਲਦ ਹੋਵੇਗਾ ਅਜਿਹਾ

03/30/2020 7:50:56 PM

ਨਵੀਂ ਦਿੱਲੀ — ਦੁਨੀਆ ਭਰ 'ਚ ਕਹਿਰ ਢਾਹ ਰਹੇ ਘਾਤਕ ਕੋਰੋਨਾ ਵਾਇਰਸ ਨਾਲ ਨਜਿੱਠਣ 'ਚ ਕਈ ਦੇਸ਼ਾਂ 'ਚ ਰੋਬੋਟ ਮਦਦ ਕਰ ਰਹੇ ਹਨ। ਮਨੁੱਖ ਵਾਂਗ ਕੰਮ ਕਰਨ ਵਾਲੀਆਂ ਇਨ੍ਹਾਂ ਮਸ਼ੀਨਾਂ ਨੂੰ ਹਸਪਤਾਲਾਂ 'ਚ ਵਾਇਰਸ ਮੁਕਤ, ਮਰੀਜ਼ਾਂ ਨੂੰ ਖਾਣਾ ਤੇ ਦਵਾਈ ਪਹੁੰਚਾਉਣ ਵਰਗੇ ਕੰਮਾਂ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਕੋਵਿਡ-19 ਨਾਲ ਨਜਿੱਠਣ ਲਈ ਭਾਰਤ 'ਚ ਵੀ ਜਲਦ ਹੀ ਰੋਬੋਟ ਦੀ ਮਦਦ ਲਈ ਜਾ ਸਕਦੀ ਹੈ। ਰੋਬੋਟ ਦੇ ਇਸਤੇਮਾਲ ਨਾਲ ਡਾਕਟਰਾਂ ਨੂੰ ਮਰੀਜ਼ਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਇਸ ਤਰ੍ਹਾਂ ਵਾਇਰਸ ਦੇ ਫੈਲਣ ਨੂੰ ਰੋਕਣ 'ਚ ਮਦਦ ਮਿਲਦੀ ਹੈ।

ਵਿਸ਼ਵ 'ਚ ਕੋਰੋਨਾ ਵਾਇਰਸ ਨੇ ਸੱਤ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਪੀੜਤ ਕੀਤਾ ਹੈ ਅਤੇ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਲਈ ਹੈ। ਰੋਬੋਟ ਨੂੰ ਇਲਾਜ ਲਈ ਅਤੇ ਮਰੀਜ਼ਾਂ ਦੀ ਮਦਦ ਕਰਨ ਲਈ ਵੀ ਤਾਇਨਾਤ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦਾ ਪ੍ਰਸਾਰ ਰੋਕਣ ਲਈ ਵਿਸ਼ਵ ਭਰ 'ਚ ਲੋਕਾਂ ਨੂੰ ਇਕ-ਦੂਜੇ ਤੋਂ ਦੂਰੀ ਬਣਾਏ ਰੱਖਣ ਦੀ ਸਲਾਹ ਦਿੱਤੀ ਹੈ। ਇਸ ਮਹੀਨੇ ਦੇ ਸ਼ੁਰੂ 'ਚ ਚੀਨ ਦੇ ਵੁਹਾਨ 'ਚ ਹੋਂਗਸ਼ਾਨ ਸਪੋਰਟ ਸੈਂਟਰ 'ਚ ਖੋਲ੍ਹੇ ਗਏ ਇਕ ਫੀਲਡ ਹਸਪਤਾਲ 'ਚ 14 ਰੋਬੋਟ ਦੀ ਤਾਇਨਾਤੀ ਕੀਤੀ ਗਈ।

ਬੀਜਿੰਗ ਸਥਿਤ ਰੋਬੋਟ ਕੰਪਨੀ ਕਲਾਉਡਮਾਇੰਡਸ ਵੱਲੋਂ ਉਪਲੱਬਧ ਕਰਵਾਏ ਗਏ ਰੋਬੋਟ ਸਾਫ ਸਫਾਈ, ਵਾਇਰਸ ਮੁਕਤ ਕਰਨ ਦੀ ਪ੍ਰਕਿਰਿਆ 'ਚ ਮਦਦ ਕਰ ਸਕਦੇ ਹਨ। ਮਰੀਜ਼ਾਂ ਨੂੰ ਦਵਾਈ ਦੇ ਸਕਦੇ ਹਨ ਅਤੇ ਉਨ੍ਹਾਂ ਦੇ ਸ਼ਰੀਰ ਦਾ ਤਾਪਮਾਨ ਚੈਕ ਕਰ ਸਕਦੇ ਹਨ। ਭਾਰਤ 'ਚ ਜੈਪੁਰ ਸਥਿਤ ਸਵਾਈ ਮਾਨ ਸਿੰਘ ਸਰਕਾਰੀ ਹਸਪਤਾਲ ਮਨੁੱਖ ਵਾਂਗ ਦਿਸਣ ਵਾਲੇ ਰੋਬੋਟ ਸਿਲਸਿਲੇਵਾਰ ਪ੍ਰੀਖਣ ਕਰ ਰਿਹਾ ਹੈ, ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਇਸ ਨੂੰ ਉਥੇ ਕੋਵਿਡ-19 ਪੀੜਤ ਵਿਅਕਤੀਆਂ ਨੂੰ ਦਵਾਈ ਅਤੇ ਖਾਣਾ ਪਹੁੰਚਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕੇਰਲ ਸਥਿਤ ਸਟਾਰਟਅਪ ਅਸਿਮੋਵ ਰੋਬੋਟਿਕਸ ਨੇ ਤਿੰਨ ਟਾਇਰਾਂ ਵਾਲਾ ਇਕ ਰੋਬੋਟ ਵਿਕਸਿਤ ਕੀਤਾ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਵੱਖਰੇ ਵਾਰਡਾਂ 'ਚ ਰੱਖੇ ਗਏ ਮਰੀਜ਼ਾਂ ਦੀ ਮਦਦ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।


Inder Prajapati

Content Editor

Related News