ED ਦਾ ਵੱਡਾ ਦਾਅਵਾ : ਰਾਬਰਟ ਵਾਡਰਾ ਨੇ ਮਰੇ ਹੋਏ ਲੋਕਾਂ ''ਤੇ ਮੜੇ ਆਪਣੇ ਦੋਸ਼
Tuesday, Aug 12, 2025 - 02:20 PM (IST)

ਨੈਸ਼ਨਲ ਡੈਸਕ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਅਤੇ ਕਾਰੋਬਾਰੀ ਰਾਬਰਟ ਵਾਡਰਾ 'ਤੇ ਗੁਰੂਗ੍ਰਾਮ ਵਿੱਚ ਇੱਕ ਜ਼ਮੀਨ ਸੌਦੇ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ 58 ਕਰੋੜ ਰੁਪਏ ਦੀ ਗੈਰ-ਕਾਨੂੰਨੀ ਆਮਦਨ ਪ੍ਰਾਪਤ ਕਰਨ ਦਾ ਦੋਸ਼ ਲਗਾਇਆ ਹੈ। ਈਡੀ ਨੇ ਕਿਹਾ ਹੈ ਕਿ ਇਹ ਰਕਮ ਸਕਾਈਲਾਈਟ ਹਾਸਪਿਟੈਲਿਟੀ ਅਤੇ ਬਲੂ ਬ੍ਰੀਜ਼ ਟ੍ਰੇਡਿੰਗ ਰਾਹੀਂ ਪ੍ਰਾਪਤ ਹੋਈ ਸੀ। ਵਾਡਰਾ ਨੇ ਪੁੱਛਗਿੱਛ ਦੌਰਾਨ ਤਿੰਨ ਮ੍ਰਿਤਕ ਵਿਅਕਤੀਆਂ 'ਤੇ ਦੋਸ਼ ਲਗਾਏ ਪਰ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।
ਪੜ੍ਹੋ ਇਹ ਵੀ - 'ਧਰਤੀ ਤੇ ਅਸਮਾਨ ਦੋਵਾਂ ਤੋਂ ਵਰ੍ਹੇਗੀ ਅੱਗ...', ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀ ਨੇ ਮਚਾਈ ਹਲਚਲ
ਗੈਰ-ਕਾਨੂੰਨੀ ਤੌਰ 'ਤੇ ਕਮਾਏ 58 ਕਰੋੜ ਰੁਪਏ
ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਈਡੀ ਨੇ ਖੁਲਾਸਾ ਕੀਤਾ ਕਿ ਰਾਬਰਟ ਵਾਡਰਾ ਨੂੰ ਗੁਰੂਗ੍ਰਾਮ ਵਿੱਚ ਇੱਕ ਦਾਗੀ ਜ਼ਮੀਨ ਸੌਦੇ ਵਿੱਚ ਅਪਰਾਧ ਦੀ ਕਮਾਈ ਵਜੋਂ 58 ਕਰੋੜ ਰੁਪਏ ਮਿਲੇ ਸਨ। ਵਾਡਰਾ ਅਤੇ ਹੋਰਾਂ ਵਿਰੁੱਧ ਦਾਇਰ ਚਾਰਜਸ਼ੀਟ ਵਿੱਚ ਈਡੀ ਨੇ ਕਿਹਾ ਹੈ ਕਿ 53 ਕਰੋੜ ਰੁਪਏ ਸਕਾਈ ਲਾਈਟ ਹਾਸਪਿਟੈਲਿਟੀ ਰਾਹੀਂ ਅਤੇ 5 ਕਰੋੜ ਰੁਪਏ ਬਲੂ ਬ੍ਰੀਜ਼ ਟ੍ਰੇਡਿੰਗ ਰਾਹੀਂ ਭੇਜੇ ਗਏ ਸਨ। ਈਡੀ ਦੇ ਸੂਤਰਾਂ ਅਨੁਸਾਰ ਵਾਡਰਾ ਨੇ ਆਪਣੀਆਂ ਕੰਪਨੀਆਂ - ਸਕਾਈਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ ਅਤੇ ਬੀਬੀਟੀਪੀਐਲ - ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਲਗਭਗ 58 ਕਰੋੜ ਰੁਪਏ ਕਮਾਏ। ਉਹਨਾਂ ਨੇ ਇਹ ਪੈਸਾ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਅਤੇ ਆਪਣੀਆਂ ਕੰਪਨੀਆਂ ਦੇ ਨਾਮ 'ਤੇ ਰੀਅਲ ਅਸਟੇਟ ਖਰੀਦਣ 'ਤੇ ਖਰਚ ਕੀਤਾ।
ਪੜ੍ਹੋ ਇਹ ਵੀ - American Airport 'ਤੇ ਆਪਸ 'ਚ ਟਕਰਾਏ 2 ਯਾਤਰੀ ਜਹਾਜ਼, ਧਮਕੇ ਮਗਰੋਂ ਲੱਗੀ ਅੱਗ, ਪਈਆਂ ਭਾਂਜੜਾ (ਵੀਡੀਓ)
ਤਿੰਨ ਮ੍ਰਿਤਕ ਵਿਅਕਤੀਆਂ 'ਤੇ ਲਾਏ ਦੋਸ਼
ਈਡੀ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਦੇ ਸਬੰਧ ਵਿਚ ਜਾਂਚ ਏਜੰਸੀ ਨੇ ਵਾਡਰਾ ਦੇ ਦੋ ਬਿਆਨ ਪਹਿਲਾ 15 ਅਪ੍ਰੈਲ ਅਤੇ ਦੂਜਾ 16 ਅਪ੍ਰੈਲ ਨੂੰ ਦਰਜ ਕੀਤੇ। ਇਸ ਦੌਰਾਨ ਕਈ ਗੱਲਾਂ ਦਾ ਖੁਲਾਸਾ ਹੋਇਆ। ਈਡੀ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਵਾਡਰਾ ਕਈ ਸਵਾਲਾਂ ਦੇ ਜਵਾਬ ਸਿੱਧੇ ਦੇਣ ਦੀ ਥਾਂ ਟਾਲ-ਮਟੋਲ ਕਰਦੇ ਹੋਏ ਦਿੱਤੇ ਅਤੇ ਤਿੰਨ ਮ੍ਰਿਤਕ ਵਿਅਕਤੀਆਂ ਐੱਚ.ਐੱਲ. ਪਾਹਵਾ, ਰਾਜੇਸ਼ ਖੁਰਾਨਾ ਅਤੇ ਮਹੇਸ਼ ਨਾਗਰ ‘ਤੇ ਦੋਸ਼ ਲਗਾਉਂਦੇ ਹੋਏ ਉਹਨਾਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ। ਈਡੀ ਨੇ ਜਦੋਂ ਇਸ ਦਾਅਵੇ ਦੇ ਸਮਰਥਨ ਵਿੱਚ ਦਸਤਾਵੇਜ਼ ਮੰਗੇ ਤਾਂ ਵਾਡਰਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।
ਪੜ੍ਹੋ ਇਹ ਵੀ - ਵਿਦਿਆਰਥੀਆਂ ਲਈ ਵੱਡਾ ਤੋਹਫ਼ਾ, ਪੜ੍ਹਾਈ ਕਰਨ ਲਈ ਮਿਲਣਗੇ 10 ਲੱਖ ਰੁਪਏ, ਜਾਣੋ ਕਿਵੇਂ
ਇਹ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਦੇ ਸ਼ਿਕੋਹਪੁਰ ਪਿੰਡ ਵਿੱਚ ਜ਼ਮੀਨ ਦੀ ਵਿਕਰੀ, ਖਰੀਦ ਤੇ ਲਾਇਸੈਂਸ ਜਾਰੀ ਕਰਨ ਵਿੱਚ ਹੋਈਆਂ ਬੇਨਿਯਮੀਆਂ ਨਾਲ ਸਬੰਧਤ ਹੈ। 1 ਸਤੰਬਰ 2018 ਨੂੰ ਹਰਿਆਣਾ ਪੁਲਸ ਨੇ ਗੁਰੂਗ੍ਰਾਮ ਦੇ ਖੇੜਕੀ ਦੌਲਾ ਪੁਲਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ। ਇਸ ਵਿੱਚ ਰਾਬਰਟ ਵਾਡਰਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ, ਡੀਐਲਐਫ ਕੰਪਨੀ ਅਤੇ ਓਮਕਾਰੇਸ਼ਵਰ ਪ੍ਰਾਪਰਟੀਜ਼ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ 'ਤੇ ਧੋਖਾਧੜੀ, ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ। ਸਕਾਈਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ (SLHPL) ਨੇ ਬਹੁਤ ਘੱਟ ਪੂੰਜੀ ਹੋਣ ਦੇ ਬਾਵਜੂਦ 3.5 ਏਕੜ ਜ਼ਮੀਨ ਸਿਰਫ਼ 7.50 ਕਰੋੜ ਰੁਪਏ ਵਿੱਚ ਖਰੀਦੀ, ਜਦੋਂ ਕਿ ਅਸਲ ਕੀਮਤ 15 ਕਰੋੜ ਰੁਪਏ ਸੀ।
ਪੜ੍ਹੋ ਇਹ ਵੀ - ਛੁੱਟੀਆਂ ਦੀ ਬਰਸਾਤ! 14, 15, 16, 17 ਨੂੰ ਬੰਦ ਰਹਿਣਗੇ ਸਕੂਲ-ਕਾਲਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।