ਸ਼ੁਭਾਂਸ਼ੂ ਸ਼ੁਕਲਾ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤਾ ਮੁਲਾਕਾਤ, ਆਪਣੇ ਪੁਲਾੜ ''ਚ ਅਨੁਭਵ ਕੀਤੇ ਸਾਂਝੇ
Friday, Aug 22, 2025 - 03:47 PM (IST)

ਨੈਸ਼ਨਲ ਡੈਸਕ : ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਪੁਲਾੜ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ। ਇਹ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਵੱਲੋਂ ਦਿੱਤੀ ਗਈ। ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪੁਲਾੜ ਯਾਤਰੀ ਹਨ। ਉਹ ਪਿਛਲੇ ਮਹੀਨੇ ਐਕਸੀਓਮ ਮਿਸ਼ਨ 4 ਅਧੀਨ 20 ਦਿਨਾਂ ਦੀ ਪੁਲਾੜ ਯਾਤਰਾ ਤੋਂ ਬਾਅਦ ਹੋਰ ਸਾਥੀ ਪੁਲਾੜ ਯਾਤਰੀਆਂ ਦੇ ਨਾਲ ਧਰਤੀ 'ਤੇ ਵਾਪਸ ਆਏ ਸਨ।
ਇਹ ਵੀ ਪੜ੍ਹੋ...ਸਕੂਲ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਈ ਇਮਾਰਤ
ਰਾਸ਼ਟਰਪਤੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ, ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਅਤੇ ਗਰੁੱਪ ਕੈਪਟਨ ਪੁਨਿਆਸ਼ਲੋਕ ਬਿਸਵਾਲ, ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਚੇਅਰਮੈਨ ਅਤੇ ਪੁਲਾੜ ਵਿਭਾਗ ਦੇ ਸਕੱਤਰ ਵੀ ਨਾਰਾਇਣਨ ਅਤੇ ਮਨੁੱਖੀ ਪੁਲਾੜ ਉਡਾਣ ਕੇਂਦਰ ਦੇ ਨਿਰਦੇਸ਼ਕ ਦਿਨੇਸ਼ ਕੁਮਾਰ ਸਿੰਘ ਨੇ ਮੁਰਮੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਨਾਲ ਪੁਲਾੜ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ। ਪੋਸਟ ਵਿੱਚ ਲਿਖਿਆ ਹੈ, "ਰਾਸ਼ਟਰਪਤੀ ਨੇ ਪੂਰੀ ਟੀਮ ਨੂੰ ਭਵਿੱਖ ਦੇ ਯਤਨਾਂ, ਖਾਸ ਕਰਕੇ ਗਗਨਯਾਨ ਮਿਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8