2 ਲੱਖ ਰੁਪਏ ਦਾ ਇਨਾਮੀ ਡਕੈਤ ਪੁਲਸ ਮੁਕਾਬਲੇ ''ਚ ਹੋਇਆ ਢੇਰ
Saturday, Jan 04, 2025 - 12:18 PM (IST)
ਪੂਰਨੀਆ- ਬਿਹਾਰ ਦੇ ਪੂਰਨੀਆ ਜ਼ਿਲ੍ਹੇ 'ਚ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ 'ਚ ਸ਼ਾਮਿਲ 2 ਲੱਖ ਰੁਪਏ ਦਾ ਇਨਾਮੀ ਡਕੈਤ ਸੁਸ਼ੀਲ ਮੋਚੀ ਪੁਲਸ ਨਾਲ ਮੁਕਾਬਲੇ 'ਚ ਮਾਰਿਆ ਗਿਆ। ਬਿਆਸੀ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (SDPO) ਆਦਿਤਿਆ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਿਲ੍ਹਾ ਪੁਲਸ ਅਤੇ ਵਿਸ਼ੇਸ਼ ਟਾਸਕ ਫੋਰਸ (STF) ਨੇ ਸ਼ੁੱਕਰਵਾਰ ਦੇਰ ਰਾਤ ਬਿਆਸੀ ਥਾਣਾ ਖੇਤਰ ਦੇ ਤਾਰਾਬਾੜੀ 'ਚ ਇਹ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਰੂਮ ਹੀਟਰ ਚਲਾਉਂਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਉਨ੍ਹਾਂ ਦੱਸਿਆ ਕਿ 2 ਲੱਖ ਰੁਪਏ ਦੇ ਇਨਾਮੀ ਬਦਮਾਸ਼ ਮੋਚੀ ਖ਼ਿਲਾਫ਼ ਬਿਹਾਰ ਅਤੇ ਪੱਛਮੀ ਬੰਗਾਲ ਵਿਚ ਲੁੱਟ-ਖੋਹ ਦੇ ਦਰਜਨ ਤੋਂ ਵੱਧ ਮਾਮਲੇ ਦਰਜ ਹਨ। ਐੱਸਡੀਪੀਓ ਨੇ ਦੱਸਿਆ ਕਿ ਮੋਚੀ ਦਾ ਜੱਦੀ ਘਰ ਬਿਹਾਰ ਦੇ ਅੰਗੜ ਥਾਣਾ ਖੇਤਰ 'ਚ ਹੈ ਅਤੇ ਉਹ ਹਾਲ ਹੀ 'ਚ ਇੱਥੋਂ ਪੱਛਮੀ ਬੰਗਾਲ ਚਲਾ ਗਿਆ ਸੀ ਅਤੇ ਉਥੋਂ ਆਪਣੇ ਗਿਰੋਹ ਨੂੰ ਚਲਾ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8