ਸੜਕ ''ਤੇ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ, ਪਤੀ ਨਾਲ ਬਾਈਕ ''ਤੇ ਸਵਾਰ ਔਰਤ ਨੂੰ ਸਕੂਟੀ ਸਵਾਰ ਨੇ ਮਾਰੀ ਗੋਲੀ

Wednesday, Jul 31, 2024 - 10:13 PM (IST)

ਸੜਕ ''ਤੇ ਹੋਈ ਲੜਾਈ ਨੇ ਧਾਰਿਆ ਖ਼ੂਨੀ ਰੂਪ, ਪਤੀ ਨਾਲ ਬਾਈਕ ''ਤੇ ਸਵਾਰ ਔਰਤ ਨੂੰ ਸਕੂਟੀ ਸਵਾਰ ਨੇ ਮਾਰੀ ਗੋਲੀ

ਨੈਸ਼ਨਲ ਡੈਸਕ : ਪੂਰਬੀ ਦਿੱਲੀ ਦੇ ਗੋਕਲਪੁਰੀ ਇਲਾਕੇ 'ਚ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸੜਕ 'ਤੇ ਹੋਈ ਲੜਾਈ ਦੌਰਾਨ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਪਛਾਣ 25 ਸਾਲਾ ਸਿਮਰਨਜੀਤ ਕੌਰ ਵਜੋਂ ਹੋਈ ਹੈ।

ਦੱਸਣਯੋਗ ਹੈ ਕਿ ਸਿਮਰਨਜੀਤ ਕੌਰ ਆਪਣੇ ਪਤੀ ਹੀਰਾ ਸਿੰਘ ਨਾਲ ਬਾਈਕ 'ਤੇ ਬੈਂਕ ਜਾ ਰਹੀ ਸੀ। ਜਦੋਂ ਉਹ ਗੋਕਲਪੁਰੀ ਫਲਾਈਓਵਰ ਦੇ ਹੇਠਾਂ ਪਹੁੰਚੇ ਤਾਂ ਇਕ ਸਕੂਟੀ ਸਵਾਰ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ। ਲੜਾਈ ਦੌਰਾਨ ਸਕੂਟਰ ਸਵਾਰ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀ ਹੀਰਾ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਚਲਾਈ ਗਈ ਸੀ ਪਰ ਇਹ ਸਿਮਰਨਜੀਤ ਕੌਰ ਨੂੰ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਲਖਨਊ 'ਚ ਵਕੀਲ ਦਾ ਕਤਲ, Court Marriage ਦੇ ਬਹਾਨੇ ਸੱਦ ਕੇ ਮਾਰੀ ਗੋਲੀ

ਦਿੱਲੀ ਪੁਲਸ ਦਾ ਬਿਆਨ
ਦਿੱਲੀ ਪੁਲਸ ਨੇ ਦੱਸਿਆ ਕਿ ਦੁਪਹਿਰ ਕਰੀਬ 3.15 ਵਜੇ ਹੀਰਾ ਸਿੰਘ (40) ਆਪਣੀ ਪਤਨੀ ਸਿਮਰਨਜੀਤ ਕੌਰ (30) ਨਾਲ ਬਾਈਕ 'ਤੇ ਮੌਜਪੁਰ ਵੱਲ ਜਾ ਰਿਹਾ ਸੀ। ਗੋਕਲਪੁਰੀ ਫਲਾਈਓਵਰ ਨੇੜੇ ਉਸ ਦੀ ਬਾਈਕ ਇਕ ਸਕੂਟਰ ਨਾਲ ਟਕਰਾ ਗਈ, ਜਿਸ ਕਾਰਨ ਝਗੜਾ ਹੋ ਗਿਆ। ਇਸ ਦੌਰਾਨ ਫਲਾਈਓਵਰ ਤੋਂ ਕਰੀਬ 30-35 ਫੁੱਟ ਦੀ ਦੂਰੀ 'ਤੇ ਸਕੂਟਰ 'ਤੇ ਸਵਾਰ ਵਿਅਕਤੀ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀ ਸਿਮਰਨਜੀਤ ਕੌਰ ਦੀ ਛਾਤੀ ਦੇ ਉਪਰਲੇ ਹਿੱਸੇ ਵਿਚ ਗਰਦਨ ਦੇ ਕੋਲ ਲੱਗੀ। ਹੀਰਾ ਸਿੰਘ ਆਪਣੀ ਪਤਨੀ ਨੂੰ ਜੀਟੀਬੀ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ : ਪੁਲਸ
ਹੁਣ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News