ਵਿਆਹ ਲਈ ਕੱਪੜੇ ਖਰੀਦ ਕੇ ਘਰ ਆ ਰਹੇ ਦੋਸਤਾਂ ਨਾਲ ਵਾਪਰਿਆ ਭਾਣਾ, ਹੋਈ ਮੌਤ

Sunday, Jul 14, 2024 - 12:55 PM (IST)

ਹਿਸਾਰ (ਭਾਸ਼ਾ)- ਹਰਿਆਣਾ ਦੇ ਹਿਸਾਰ 'ਚ ਗਗਨ ਖੇੜੀ ਪਿੰਡ 'ਚ ਇਕ ਕਾਰ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ 'ਚ ਤਿੰਨ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ  ਹਾਦਸੇ ਉਦੋਂ ਵਾਪਰਿਆ, ਜਦੋਂ ਪਵਨ ਉਰਫ਼ ਪੋਨੀ, ਨਿਸ਼ੂ ਅਤੇ ਜੈਦੀਪ ਜਿਨ੍ਹਾਂ ਦੀ ਉਮਰ ਕਰੀਬ 25 ਸਾਲ ਸੀ, ਵਿਆਹ ਲਈ ਨਵੇਂ ਕੱਪੜੇ ਖਰੀਦ ਕੇ ਘਰ ਆ ਰਹੇ ਸਨ।

ਪੁਲਸ ਨੇ ਦੱਸਿਆ ਕਿ ਰਾਹਗੀਰਾਂ ਨੇ ਤਿੰਨਾਂ ਨੂੰ ਕਾਰ 'ਚੋਂ ਬਾਹਰ ਕੱਢਿਆ ਅਤੇ ਹਾਂਸੀ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News