ਸੜਕ ਹਾਦਸੇ ''ਚ ਪਰਿਵਾਰ ਦੇ 3 ਲੋਕਾਂ ਸਮੇਤ 4 ਦੀ ਹੋਈ ਮੌਤ

03/13/2018 1:26:44 PM

ਇੰਦੌਰ— ਧਾਰ ਜ਼ਿਲੇ ਦੇ ਪੀਸ਼ਮਪੁਰ 'ਚ ਇੰਦੌਰ ਮੁੰਬਈ ਨੈਸ਼ਨਲ ਹਾਈਵੇਅ 'ਤੇ ਸੋਮਵਾਰ-ਮੰਗਲਵਾਰ ਦੀ ਰਾਤ ਭਿਆਨਕ ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ 3 ਲੋਕਾਂ ਸਮੇਤ 4 ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੀ ਅਗਲੀ ਸੀਟ ਟੁੱਟ ਕੇ ਪਿੱਛੇ ਦਾਖ਼ਲ ਹੋ ਗਈ। ਹਾਦਸੇ 'ਚ ਬੇਟੇ, ਭੈਣ ਅਤੇ ਉਸ ਦੀ ਸਹੇਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਾਂ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੌੜ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ਾਂ ਨੂੰ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤਾ ਹੈ। 

PunjabKesari
ਪੀਸ਼ਮਪੁਰ ਸੈਕਟਰ-1 ਪੁਲਸ ਮੁਤਾਬਕ ਹਾਦਸਾ ਰਾਤੀ ਕਰੀਬ 1 ਵਜੇ ਪੀਸ਼ਮਪੁਰ-ਮਾਨਪੁਰ ਫੋਰਲੈਨ ਸਥਿਤ ਭੌੜੀਆ ਤਲਾਬ ਨੇੜੇ ਹੋਇਆ। ਮਿਲੀ ਜਾਣਕਾਰੀ ਮੁਤਾਬਕ ਕੁਲਦੀਪ ਪਿਤਾ ਰਾਮਗੋਪਾਲ ਗੋਲੇ ਵਾਸੀ ਤਲਵਾੜਾ ਡੇਬ, ਬੜਵਾਨੀ ਆਪਣੀ ਕਾਰ ਐਮ.ਪੀ 04ਸੀਏ. 3263ਤੋਂ ਇੰਦੌਰ ਆ ਰਿਹਾ ਸੀ। ਕਾਰ 'ਚ ਉਸ ਦੀ ਮਾਂ ਨਿਰਮਲਾਬਾਈ, ਭੈਣ ਸੋਨੂੰ ਅਤੇ ਉਸ ਦੀ ਸਹੇਲੀ ਨੇਹਾ ਪਿਤਾ ਛਤਰਸਿੰਘ ਸਵਾਰ ਸਨ। ਰਾਤੀ ਕਰੀਬ 1 ਵਜੇ ਜਦੋਂ ਉਹ ਹਾਈਵੇਅ ਤੋਂ ਤਲਾਬ ਨੇੜੇ ਪੁੱਜੇ ਤਾਂ ਇੱਥੇ ਸੜਕ ਕਿਨਾਰੇ ਇਕ ਟਰੱਕ ਖੜ੍ਹਾ ਸੀ।

PunjabKesari

ਤੇਜ਼ ਰਫਤਾਰ ਨਾਲ ਦੌੜ ਰਹੀ ਕਾਰ 'ਤੇ ਕੁਲਦੀਪ ਕਾਬੂ ਨਾ ਰੱਖ ਸਕਿਆ ਅਤੇ ਕਾਰ ਟਰੱਕ ਨਾਲ ਟਕਰਾ ਗਈ। ਟੱਕਰ ਦੀ ਆਵਾਜ਼ ਸੁਣ ਕੇ ਲੋਕ ਅਤੇ ਉਥੋਂ ਨਿਕਲ ਰਹੇ ਰਾਹਗੀਰਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ। ਹਾਦਸੇ 'ਚ ਕੁਲਦੀਪ, ਸੋਨੂੰ ਅਤ ਨੇਹਾ ਨੇ ਮੌਕੇ 'ਤੇ ਹੀ ਦਮ ਤੌੜ ਦਿੱਤਾ ਜਦਕਿ ਮਾਂ ਨਿਰਮਲਾ ਬਾਈ ਦੇ ਸਾਹ ਚੱਲ ਰਹੇ ਸਨ।

 

PunjabKesariਨਿਰਮਲਾ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨਿਰਮਾਲਾ ਬਾਈ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ, ਇਸ ਲਈ ਕੁਲਦੀਪ ਮਾਂ ਅਤੇ ਭੈਣ ਨਾਲ ਇੰਦੌਰ 'ਚ ਰਹਿਣ ਵਾਲੀ ਭੈਣ ਕੋਲ ਡਾਕਟਰ ਨੂੰ ਦਿਖਾਉਣ ਲਈ ਪਿੰਡ ਤੋਂ ਨਿਕਲਿਆ ਸੀ। ਕੁਲਦੀਪ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

PunjabKesari

ਉਸ ਦੀ ਪਿੰਡ 'ਚ ਹੀ ਮੋਬਾਇਲ ਦੀ ਦੁਕਾਨ ਸੀ। ਉਸ ਦੇ ਪਿਤਾ ਦੀ ਕੁਝ ਸਮੇਂ ਪਹਿਲੇ ਹੀ ਮੌਤ ਹੋ ਗਈ ਸੀ। ਘਰ ਦੀ ਪੂਰੀ ਜ਼ਿੰਮੇਵਾਰੀ ਉਸ 'ਤੇ ਸੀ। ਹਾਦਸੇ ਦਾ ਮੁੱਖ ਕਾਰਨ ਕੀ ਹੈ, ਇਸ ਦਾ ਪਤਾ ਨਹੀਂ ਚੱਲ ਸਕਿਆ ਹੈ।

PunjabKesari


Related News