ਬਰੇਲੀ: ਸੜਕ ਹਾਦਸੇ ''ਚ 3 ਦੀ ਮੌਤ, 1 ਗੰਭੀਰ ਜ਼ਖਮੀ

Thursday, Nov 23, 2017 - 02:55 PM (IST)

ਬਰੇਲੀ: ਸੜਕ ਹਾਦਸੇ ''ਚ 3 ਦੀ ਮੌਤ, 1 ਗੰਭੀਰ ਜ਼ਖਮੀ

ਬਰੇਲੀ— ਉਤਰ ਪ੍ਰਦੇਸ਼ 'ਚ ਬਰੇਲੀ ਦੇ ਹਾਫਿਜਗੰਜ ਖੇਤਰ 'ਚ ਇਕ ਭਿਆਨਕ ਹਾਦਸਾ ਹੋ ਗਿਆ। ਇਸ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਇਕ ਸਾਥੀ ਜ਼ਖਮੀ ਹੋ ਗਿਆ।
ਸੀਨੀਅਰ ਪੁਲਸ ਅਧਿਕਾਰੀ ਜੋਗੇਂਦਰ ਕੁਮਾਰ ਨੇ ਦੱਸਿਆ ਕਿ ਨਵਾਬਗੰਜ ਦੇ ਪਰੇਵਾ ਸਾਦਾਤ ਪਿੰਡ ਵਾਸੀ ਵਿਕਰਮ ਸਿੰਘ ਆਪਣੀ ਸਾਥੀ ਰਵਿੰਦਰ ਸਿੰਘ, ਸੁਨੌਰਾ ਮਰਾਵਪੁਰਾ ਫਰੀਦਪੁਰ ਵਾਸੀ ਵਿਕਾਸ ਅਤੇ ਬੜੇਪੁਰਾ ਰਿਠੌਰਾ ਵਾਸੀ ਓਮਪ੍ਰਕਾਸ਼ ਨਾਲ ਇੱਥੇ ਵਿਆਹ ਪ੍ਰੋਗਰਾਮ 'ਚ ਆਏ ਸੀ। ਦੇਰ ਰਾਤੀ ਚਾਰੋਂ ਦੋਸਤ ਇਕ ਹੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਪਰੇਵਾ ਸਾਦਾਤ ਪਿੰਡ ਆ ਰਹੇ ਸੀ। ਜਿਸ ਤਰ੍ਹਾਂ ਹੀ ਲਭੇੜਾ ਪਿੰਡ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਰਵਿੰਦਰ, ਵਿਕਾਸ ਅਤੇ ਓਮਪ੍ਰਕਾਸ਼ ਦੀ ਮੌਤ ਹੋ ਗਈ ਜਦਕਿ ਵਿਕਰਮ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਵਿਕਰਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਬਾਅਦ ਕਾਰ ਦਾ ਚਾਲਕ ਮੌਕੇ ਤੋਂ ਭੱਜ ਗਿਆ। ਪੁਲਸ ਫਰਾਰ ਕਾਰ ਚਾਲਕ ਦੀ ਤਲਾਸ਼ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਵਿਅਕਤੀਆਂ ਦੀ ਜੇਬ 'ਚ ਦੇਸੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਟੱਕਰ ਨਾਲ ਇਕ ਬੋਤਲ ਜੇਬ 'ਚ ਹੀ ਫੱਟ ਗਈ। ਪੁਲਸ ਮੁਤਾਬਕ ਚਾਰੋਂ ਸ਼ਰਾਬ ਦੇ ਨਸ਼ੇ 'ਚ ਸਨ।


Related News