UP ''ਚ ਵਾਪਰਿਆ ਭਿਆਨਕ ਹਾਦਸਾ, ਬੋਲੈਰੋ ਅਤੇ ਸਕਾਰਪੀਓ ਦੀ ਟੱਕਰ ''ਚ 5 ਬਾਰਾਤੀਆਂ ਦੀ ਮੌਤ

Thursday, Feb 16, 2023 - 12:14 PM (IST)

UP ''ਚ ਵਾਪਰਿਆ ਭਿਆਨਕ ਹਾਦਸਾ, ਬੋਲੈਰੋ ਅਤੇ ਸਕਾਰਪੀਓ ਦੀ ਟੱਕਰ ''ਚ 5 ਬਾਰਾਤੀਆਂ ਦੀ ਮੌਤ

ਬਾਂਦਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਬਾਂਦਾ ਜ਼ਿਲ੍ਹੇ ਦੇ ਤਿੰਦਵਾਰੀ ਖੇਤਰ 'ਚ ਵੀਰਵਾਰ ਨੂੰ ਇਕ ਸੜਕ ਹਾਦਸੇ 'ਚ ਕਾਰ ਸਵਾਰ 5 ਬਾਰਾਤੀਆਂ ਦੀ ਮੌਤ ਹੋ ਗਈ, ਜਦੋਂ ਕਿ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਅਭਿਨੰਦਨ ਨੇ ਦੱਸਿਆ ਕਿ ਵੀਰਵਾਰ ਸਵੇਰੇ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਪੈਲਾਨੀ ਥਾਣਾ ਖੇਤਰ ਦੇ ਨਿਵਾਈਚ ਪਿੰਡ ਵਾਸੀ ਚਿੱਤਰਕੂਟ ਜ਼ਿਲ੍ਹੇ ਦੇ ਰਾਜਾਪੁਰ ਕਸਬੇ 'ਚ ਸੰਪੰਨ ਵਿਆਹ ਸਮਾਰੋਹ ਤੋਂ ਵਾਪਸ ਆਪਣੇ ਪਿੰਡ ਵਰਤ ਰਹੇ ਸਨ ਕਿ ਤਿੰਦਵਾਰੀ ਪਪਰੇਂਦਾ ਮਾਰਗ 'ਚ ਸਥਿਤ ਮਿਰਗਹਿਨੀ ਪਿੰਡ ਨੇੜੇ ਬੋਲੈਰੋ ਅਤੇ ਸਕਾਰਪੀਓ ਓਵਰਟੇਕ ਦੇ ਚੱਕਰ 'ਚ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਏ। ਇਸ ਹਾਦਸੇ 'ਚ ਕਾਰ ਸਵਾਰ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖ਼ਮੀ ਹੋ ਗਏ।

ਮ੍ਰਿਤਕਾਂ ਦੀ ਪਛਾਣ ਪੈਲਾਨੀ ਥਾਣਾ ਖੇਤਰ ਵਾਸੀ ਨਿਵਾਈਚ ਪਿੰਡ ਵਾਸੀ 26 ਸਾਲਾ ਕੁਲਦੀਪ ਸਿੰਘ, 21 ਸਾਲਾ ਅਭਿਨਵ ਸਿੰਘ, 26 ਸਾਲਾ ਪ੍ਰਭਾਤ, 30 ਸਾਲਾ ਅਤੁੱਲ ਕਛੁਆ ਪਿੰਡ ਵਾਸੀ ਅਤੇ ਪਿਪਹਰੀ ਪਿੰਡ ਵਾਸੀ 25 ਸਾਲਾ ਕੁੱਲੂ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।


author

DIsha

Content Editor

Related News