ਰਾਲੋਸਪਾ ਦਾ JDU ''ਚ ਹੋਇਆ ਰਲੇਵਾਂ, ਕੁਸ਼ਵਾਹਾ ਬੋਲੇ- ਇਹ ਦਲ ਸਾਡੇ ਲਈ ਨਵਾਂ ਨਹੀਂ
Sunday, Mar 14, 2021 - 05:24 PM (IST)
ਪਟਨਾ- ਰਾਸ਼ਟਰੀ ਲੋਕ ਸਮਤਾ ਪਾਰਟੀ (ਰਾਲੋਸਪਾ) ਦੇ ਰਾਸ਼ਟਰੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਅੱਜ ਯਾਨੀ ਐਤਵਾਰ ਨੂੰ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਅਤੇ ਅਹੁਦਾ ਅਧਿਕਾਰੀਆਂ ਨਾਲ ਪਾਰਟੀ ਦਾ ਜਨਤਾ ਦਲ ਯੂਨਾਈਟੇਡ (ਜਨਤਾ ਦਲ (ਯੂ) 'ਚ ਰਲੇਵਾਂ ਕਰ ਦਿੱਤਾ। ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਸਾਬਕਾ ਰਾਸ਼ਟਰੀ ਪ੍ਰਧਾਨ ਨਿਤੀਸ਼ ਕੁਮਾਰ ਅਤੇ ਹੋਰ ਸੀਨੀਅਰ ਨੇਤਾਵਾਂ ਦੀ ਹਾਜ਼ਰੀ 'ਚ ਇੱਥੇ ਪਾਰਟੀ ਦੇ ਪ੍ਰਦੇਸ਼ ਹੈੱਡ ਕੁਆਰਟਰ 'ਚ ਆਯੋਜਿਤ ਪ੍ਰੋਗਰਾਮ 'ਚ ਸ਼੍ਰੀ ਕੁਸ਼ਵਾਹਾ ਆਪਣੇ ਪਾਰਟੀ ਅਹੁਦਾ ਅਧਿਕਾਰੀਆਂ ਨਾਲ ਜਨਤਾ ਦਲ (ਯੂ) 'ਚ ਰਾਲੋਸਪਾ ਦੇ ਰਲੇਵੇਂ ਦਾ ਐਲਾਨ ਕੀਤਾ। ਇਸ ਤੋਂ ਬਾਅਦ ਸ਼ਾਮਲ ਨੇਤਾਵਾਂ ਨੂੰ ਜਨਤਾ ਦਲ (ਯੂ) ਦੀ ਮੈਂਬਰਤਾ ਗ੍ਰਹਿਣ ਕਰਵਾਈ ਗਈ।
ਰਾਜਨੀਤੀ ਦਾ ਮਤਲਬ ਕਿਸੇ ਖ਼ਾਸ ਵਰਗ ਨੂੰ ਲੈ ਕੇ ਚੱਲਣਾ ਨਹੀਂ
ਇਸ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼੍ਰੀ ਕੁਸ਼ਵਾਹਾ ਨੂੰ ਜਨਤਾ ਦਲ (ਯੂ) ਸੰਸਦੀ ਬੋਰਡ ਦਾ ਪ੍ਰਧਾਨ ਬਣਾਏ ਜਾਣ ਦਾ ਐਲਾਨ ਕੀਤਾ। ਇਸ ਤੋਂ ਬਾਅਦ ਨਿਤੀਸ਼ ਨੇ ਪ੍ਰੋਗਰਾਮ 'ਚ ਮੌਜੂਦ ਲੋਕਾਂ ਨੂੰ ਕਿਹਾ ਕਿ ਉਨਾਂ ਦੇ ਇਸ ਫ਼ੈਸਲੇ ਤੋਂ ਖੁਸ਼ ਹਨ ਨਾ, ਜਿਸ 'ਤੇ ਸਾਰੇ ਲੋਕਾਂ ਨੇ ਹੱਥ ਚੁੱਕ ਕੇ ਆਪਣੀ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅੱਗੇ ਹੋਰ ਵੀ ਕੁਝ ਸੋਚਿਆ ਜਾਵੇਗਾ। ਨਿਤੀਸ਼ ਨੇ ਕਿਹਾ,''ਅਸੀਂ ਲੋਕ ਰਾਜਨੀਤੀ ਕਰਦੇ ਹਾਂ ਪਰ ਰਾਜਨੀਤੀ ਦਾ ਮਤਲਬ ਕਿਸੇ ਖ਼ਾਸ ਵਰਗ ਨੂੰ ਲੈ ਕੇ ਚੱਲਣਾ ਨਹੀਂ ਸਗੋਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਹੁਣ ਸ਼੍ਰੀ ਕੁਸ਼ਵਾਹਾ ਪਾਰਟੀ 'ਚ ਆ ਗਏ ਹਨ, ਸਾਰਿਆਂ ਨੇ ਮਿਲ ਕੇ ਚੱਲਣਾ ਹੈ। ਤੁਹਾਡੀ ਕੋਈ ਇੱਛਾ ਨਹੀਂ ਹੈ ਪਰ ਅਸੀਂ ਲੋਕ ਤੁਹਾਡੇ ਲਈ ਸੋਚਾਂਗੇ। ਤੁਹਾਡਾ ਮਾਣ ਹੈ ਅਤੇ ਤੁਹਾਡੀ ਹੈਸੀਅਤ ਵੀ ਹੈ। ਅਜਿਹੇ 'ਚ ਅਸੀਂ ਲੋਕ ਸੋਚਾਂਗੇ। ਜੋ ਉਨ੍ਹਾਂ ਦੀ ਇੱਛਾ ਸੀ, ਉਸ ਦਾ ਉਨ੍ਹਾਂ ਨੇ ਤੁਰੰਤ ਐਲਾਨ ਕਰ ਦਿੱਤਾ ਹੈ।
ਇਹ ਦਲ ਸਾਡੇ ਲਈ ਨਵਾਂ ਨਹੀਂ ਹੈ
ਸ਼ਾਮਲ ਹੋਣ ਤੋਂ ਬਾਅਦ ਕੁਸ਼ਵਾਹਾ ਨੇ ਕਿਹਾ,''ਇਹ ਦਲ ਸਾਡੇ ਲਈ ਨਵਾਂ ਨਹੀਂ ਹੈ। ਅੱਜ ਦਾ ਮਿਲਨ ਤਾਂ ਸਿਰਫ਼ ਰਸਮੀ ਸੀ। ਜਦੋਂ ਅਸੀਂ ਵੱਖ ਦਲ ਬਣਾਇਆ ਤਾਂ ਕਈ ਉਤਾਰ-ਚੜ੍ਹਾਵ ਹੋਏ। ਇਸ ਵਾਰ ਦੀਆਂ ਵਿਧਾਨ ਸਭਾ 'ਚ ਜਨਤਾ ਦਾ ਸਿੱਧਾ ਆਦੇਸ਼ ਹੋਇਆ ਕਿ ਉਹ ਬਿਨਾਂ ਦੇਰ ਕੀਤੇ ਨਿਤੀਸ਼ ਕੁਮਾਰ ਨਾਲ ਰਹਿਣ। ਅਸੀਂ ਲੋਕਾਂ ਨੇ ਕਾਫ਼ੀ ਸਮੇਂ ਤੱਕ ਨਿਤੀਸ਼ ਨਾਲ ਮਿਲ ਕੇ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਕੁਮਾਰ ਨੂੰ ਕਿਹਾ ਕਿ ਉਹ ਕੰਮ ਕਰਦੇ ਰਹਿਣ, ਪਾਰਟੀ ਦਾ ਇਕ-ਇਕ ਸਿਪਾਹੀ ਮਜ਼ਬੂਤੀ ਨਾਲ ਤੁਹਾਡੇ ਨਾਲ ਖੜ੍ਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ