ਕਿਸਾਨਾਂ ਦੇ ਮਸੀਹਾ RLD ਮੁਖੀ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ

Thursday, May 06, 2021 - 09:49 AM (IST)

ਕਿਸਾਨਾਂ ਦੇ ਮਸੀਹਾ RLD ਮੁਖੀ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਦਿਹਾਂਤ

ਬਾਗਪਤ- ਰਾਸ਼ਟਰੀ ਲੋਕ ਦਲ (ਆਰ. ਐੱਲ. ਡੀ.) ਦੇ ਮੁਖੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਚੌਧਰੀ ਅਜੀਤ ਸਿੰਘ ਕੋਰੋਨਾ ਦੀ ਲਾਗ ਨਾਲ ਬੀਮਾਰ ਸਨ।

RLD ਮੁਖੀ ਕੋਰੋਨਾ ਦੀ ਲਾਗ ਨਾਲ ਬੀਮਾਰ ਹੋਣ ਕਾਰਨ ਗੁੜਗਾਓਂ ਦੇ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਸਨ। ਮੰਗਲਵਾਰ ਰਾਤ ਉਨ੍ਹਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਸੀ। ਉਹ 22 ਅਪ੍ਰੈਲ ਨੂੰ ਕੋਰੋਨਾ ਸੰਕ੍ਰਮਿਤ ਹੋਏ ਸਨ ਅਤੇ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਚੌਧਰੀ ਅਜੀਤ ਸਿੰਘ ਯੂ. ਪੀ. ਦੇ ਕੱਦਵਾਰ ਨੇਤਾ ਸਨ ਅਤੇ ਉਨ੍ਹਾਂ ਨੂੰ ਕਿਸਾਨਾਂ ਦੇ ਮਸੀਹਾ ਵੀ ਕਿਹਾ ਜਾਂਦਾ ਸੀ। 82 ਸਾਲ ਦੀ ਉਮਰ ਵਿਚ ਚੌਧਰੀ ਅਜੀਤ ਸਿੰਘ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਹ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਸਨ।

ਇਹ ਵੀ ਪੜ੍ਹੋ- ਇਸ ਬੈਂਕ ਨੂੰ ਵੇਚਣ ਦਾ ਹੋ ਗਿਆ ਫ਼ੈਸਲਾ, ਮੈਨੇਜਮੈਂਟ ਕੰਟਰੋਲ ਵੀ ਹੋਵੇਗਾ ਟ੍ਰਾਂਸਫਰ

ਚੌਧਰੀ ਅਜੀਤ ਸਿੰਘ ਦਾ ਦਬਦਬਾ ਪੱਛਮੀ ਉੱਤਰ ਪ੍ਰਦੇਸ਼ ਵਿਚ ਬਹੁਤ ਸੀ। ਉਹ ਜਾਟਾਂ ਦੇ ਵੱਡੇ ਨੇਤਾ ਮੰਨੇ ਜਾਂਦੇ ਸਨ। ਕੇਂਦਰੀ ਮੰਤਰੀ ਵੀ ਰਹੇ ਸਨ ਪਰ ਪਿਛਲੀਆਂ 2 ਲੋਕ ਸਭਾ ਚੋਣਾਂ ਅਤੇ 2 ਵਿਧਾਨ ਸਭਾ ਚੋਣਾਂ ਦੌਰਾਨ ਆਰ. ਐੱਲ. ਡੀ. ਦਾ ਗ੍ਰਾਫ ਤੇਜ਼ੀ ਨਾਲ ਡਿੱਗਾ ਹੈ। ਇਹੀ ਕਾਰਨ ਹੈ ਕਿ ਅਜੀਤ ਸਿੰਘ ਵੀ ਆਪਣੇ ਗੜ੍ਹ ਬਾਗਪਤ ਤੋਂ ਲੋਕ ਸਭਾ ਚੋਣ ਹਾਰ ਗਏ ਸਨ। ਉਨ੍ਹਾਂ ਦਾ ਪੁੱਤਰ ਜੈਅੰਤ ਚੌਧਰੀ ਵੀ ਮਥੁਰਾ ਲੋਕ ਸਭਾ ਸੀਟ ਤੋਂ ਹਾਰ ਗਿਆ ਸੀ।

ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਆਰ. ਬੀ. ਆਈ. ਦਾ ਵੱਡਾ ਐਲਾਨ, ਦਿੱਤੀ ਇਹ ਰਾਹਤ


author

Sanjeev

Content Editor

Related News