ਕਾਂਗਰਸ ਨੂੰ ਬੇਧਿਆਨ ਕਰ ਕੇ RJD ਨੇ ਰਾਜ ਸਭਾ ਲਈ ਐਲਾਨੇ 2 ਉਮੀਦਵਾਰ

Thursday, Mar 12, 2020 - 06:35 PM (IST)

ਕਾਂਗਰਸ ਨੂੰ ਬੇਧਿਆਨ ਕਰ ਕੇ RJD ਨੇ ਰਾਜ ਸਭਾ ਲਈ ਐਲਾਨੇ 2 ਉਮੀਦਵਾਰ

ਪਟਨਾ– ਰਾਸ਼ਟਰੀ ਜਨਤਾ ਦਲ (ਰਾਜਦ) ਨੇ ਅੱਜ ਭਾਵ ਵੀਰਵਾਰ ਬਿਹਾਰ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਰਾਜਦ ਨੇ ਕਾਂਗਰਸ ਦੀ ਉਸ ਮੰਗ ਨੂੰ ਬੇਧਿਆਨ ਕਰ ਦਿੱਤਾ ਜਿਸ ’ਚ ਉਸਨੇ ਇਕ ਸੀਟ ’ਤੇ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਇੱਛਾ ਪ੍ਰਗਟਾਈ ਸੀ। ਰਾਜਦ ਦੇ ਸੂਬਾਈ ਪ੍ਰਧਾਨ ਜਗਦਾਨੰਦ ਨੇ ਅੱਜ ਭਾਵ ਵੀਰਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਕਤ 2 ਸੀਟਾਂ ਲਈ ਪ੍ਰੇਮ ਚੰਦ ਗੁਪਤਾ ਅਤੇ ਅਮਰਿੰਦਰ ਧਾਰੀ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ 5 ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਲਈ 2 ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨੇ ਹਨ। ਬਾਕੀ ਦੀਆਂ 2 ਸੀਟਾਂ ਰਾਜਗ ਦੇ ਖਾਤੇ ’ਚ ਪੈਣ ਦੀ ਸੰਭਾਵਨਾ ਹੈ।

ਇੱਥੇ ਦੱਸਿਆ ਜਾਂਦਾ ਹੈ ਕਿ ਰਾਜਦ ਦੇ ਰਾਜਸਭਾ ਉਮੀਦਵਾਰ ਪ੍ਰੇਮਚੰਦ ਗੁਪਤਾ ਅਤੇ ਅਮਰਿੰਦਰ ਧਾਰੀ ਸਿੰਘ ਨੇ ਵਿਧਾਨ ਸਭਾ ਪਹੁੰਚ ਕੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਸੂਬਾ ਪ੍ਰਧਾਨ ਜਗਦਾਨੰਦ ਸਿੰਘ , ਤੇਜਸਵੀ ਯਾਦਵ ਅਤੇ ਰਾਜਦ ਦੇ ਸੀਨੀਅਰ ਨੇਤਾ ਭੋਲਾ ਯਾਦਵ ਸਮੇਤ ਰਾਜਦ ਦੇ ਕਈ ਆਗੂ ਮੌਜੂਦ ਸੀ। 


author

Iqbalkaur

Content Editor

Related News