ਰਾਜਦ ਦੇ ਮੈਨੀਫੈਸਟੋ ’ਚ ਬਿਹਾਰ ’ਚ 200 ਯੂਨਿਟ ਮੁਫਤ ਬਿਜਲੀ ਤੇ ਇਕ ਕਰੋੜ ਨੌਕਰੀਆਂ ਦਾ ਵਾਅਦਾ
Sunday, Apr 14, 2024 - 11:45 AM (IST)

ਨੈਸ਼ਨਲ ਡੈਸਕ- ਰਾਸ਼ਟਰੀ ਜਨਤਾ ਦਲ ਨੇ ਲੋਕ ਸਭਾ ਚੋਣਾਂ ਲਈ ‘ਪਰਿਵਰਤਨ ਪੱਤਰ’ ਦੇ ਨਾਂ ਨਾਲ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਨੂੰ ਲੋਕ 'ਚ ਰਿਲੀਜ਼ ਰਾਜਦ ਨੇਤਾ ਤਜਸਵੀ ਯਾਦਵ ਅਬਦੁੱਲ ਬਾਰੀ ਸਿੱਧਿਕੀ ਅਤੇ ਜਗਦਾਨੰਦ ਸਿੰਘ ਨੇ ਕੀਤਾ। ਚੋਣ ਮੈਨੀਫੈਸਟੋ ਵਿਚ ਦੇਸ਼ ਭਰ ਵਿਚ 1 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ। 70 ਲੱਖ ਅਸਾਮੀਆਂ ਬਣਾਉਣ ਲਈ ਰੱਖੜੀ ਦੇ ਦਿਨ ਤੋਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਹਰ ਸਾਲ 1 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵਾਧੂ ਗੈਸ ਸਿਲੰਡਰ ਦੀ ਕੀਮਤ 500 ਰੁਪਏ ਕਰਨ, ਪੁਰਾਣੀ ਪੈਨਸ਼ਨ ਯੋਜਨਾ ਲਾਗੂ ਕਰਨ, ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਅਤੇ ਬਿਹਾਰ ਨੂੰ 1 ਲੱਖ, 60 ਹਜ਼ਾਰ ਕਰੋੜ ਦੀ ਵਿਸ਼ੇਸ਼ ਪੈਕੇਜ ਦੇਣ, ਬਿਹਾਰ ਦੇ ਲੋਕਾਂ ਨੂੰ 200 ਯੂਨਿਟ ਬਿਜਲੀ ਫਰੀ ਦੇਣ ਅਤੇ 10 ਫਸਲਾਂ ’ਤੇ MSP ਦੇਣ ਅਤੇ MSP ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਚੋਣ ਮੈਨੀਫੈਸਟੋ ਵਿਚ ਅਗਨੀਵੀਰ ਯੋਜਨਾ ਨੂੰ ਬੰਦ ਕਰਨ ਅਤੇ ਅਰਧ ਸੈਨਿਕ ਬਲਾਂ ਨੂੰ ਵੀ ਸ਼ਹੀਦ ਦਾ ਦਰਜਾ ਦੇਣ ਦੀ ਗੱਲ ਆਖੀ ਗਈ ਹੈ। ਇਸ ਤੋਂ ਇਲਾਵਾ ਚੋਣ ਮਨੋਰਥ ਪੱਤਰ ਵਿਚ ਉਦਯੋਗੀਕਰਨ ਨੂੰ ਹੱਲਾਸ਼ੇਰੀ ਦੇਣ ਲਈ ਇੰਡਸਟਰੀ ਲਗਾਉਣ, ਸਟਾਰਟਅੱਪ ਇਨਕਿਊਬੇਟਰ ਸ਼ੁਰੂ ਕਰਨ, ਹਰ ਸਾਲ 2 ਤੋਂ 3 ਸਟਾਰਟਅਪ ਮੁਕਾਬਲੇ ਸ਼ੁਰੂ ਕੀਤੇ ਜਾਣ, ਜਾਤੀ ਗਣਨਾ ਵਿਚ ਵਧਾਏ ਗਏ ਰਾਖਵੇਂਕਰਨ ਨੂੰ 9ਵੀਂ ਅਨੁਸੂਚੀ ਵਿਚ ਸ਼ਾਮਲ ਕਰਨ, ਆਂਗਨਬਾੜੀ, ਆਸ਼ਾ ਦੀ ਤਨਖਾਹ ਅਤੇ ਮਾਣ ਭੱਤਾ ਵਧਾਉਣ ਅਤੇ ਸਾਰੇ ਫਰੰਟਲਾਈਨ ਵਰਕਰਾਂ ਦੀ ਨਿਯੁਕਤੀ ਵਧਾਉਣ ਦੇ ਨਾਲ ਹੀ ਵਿਦਿਆਰਥੀ ਅਤੇ ਅਧਿਆਪਕ ਅਨੁਪਾਤ ਵਿਚ ਨਿਯੁਕਤੀ ਦਾ ਰਾਸ਼ਟਰੀ ਨਿਯਮ ਬਣਾਉਣ ਦੀ ਗੱਲ ਆਖੀ ਗਈ ਹੈ।